ਰਾਜਪੁਰਾ, 7 ਨਵੰਬਰ (ਜੀ.ਪੀ. ਸਿੰਘ)-ਸ਼ਿਵ ਮੰਦਰ ਪੁਰਾਣਾ ਰਾਜਪੁਰਾ ਵਿਖੇ ਪ੍ਰਧਾਨ ਸੰਜੇ ਬੱਗਾ ਦੀ ਦੇਖ-ਰੇਖ 'ਚ ਇਕ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੰਦਰ ਦੇ ਗੇਟ ਦਾ ਨੀਂਹ ਪੱਥਰ ਰੱਖਿਆ | ਇਸ ਤੋਂ ਪਹਿਲਾਂ ਪੂਰਨ ਮਰਿਆਦਾ ਅਨੁਸਾਰ ਪਾਠ ਪੂਜਾ ਕੀਤੀ ਗਈ, ਜਿਸ ਵਿਚ ਹਰਦਿਆਲ ਸਿੰਘ ਕੰਬੋਜ ਤੇ ਉਨ੍ਹਾਂ ਦੀ ਪਤਨੀ ਬੀਬਾ ਗੁਰਮੀਤ ਕੌਰ ਨੇ ਹਿੱਸਾ ਲਿਆ ਤੇ ਪੂਰਨ ਧਾਰਮਿਕ ਵਿਧੀ ਨਾਲ ਗੇਟ ਤੇ ਲੱਗਣ ਵਾਲੀਆਂ ਇੱਟਾਂ ਦੀ ਪੂਜਾ ਕੀਤੀ ਗਈ | ਇਸ ਮੋਕੇ ਸਾਬਕਾ ਵਿਧਾਇਕ ਕੰਬੋਜ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਦਾ ਮੌਕਾ ਹੈ ਜਦੋਂ ਪੁਰਾਤਨ ਸ਼ਿਵ ਮੰਦਰ ਦਾ ਪੁਰਾਣੇ ਰਾਜਪੁਰਾ ਦੇ ਸ਼ਰਧਾਲੂਆਂ ਵਲੋਂ ਬਣਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਿਵ ਭੋਲਾ ਜੀ ਸਭ ਤੋਂ ਰੱਖਿਆ ਕਰਨ ਵਾਲੇ ਹਨ ਤੇ ਉਹ ਰਾਜਪੁਰਾ ਦੇ ਆਪਣਾ ਅਸ਼ੀਰਵਾਦ ਬਣਾਈ ਰੱਖਣ | ਇਸ ਮੋਕੇ ਪਵਨ ਗਰਗ, ਨਿਰਭੈ ਸਿੰਘ ਮਿਲਟੀ, ਸਤੀਸ਼ ਰਾਣਾ, ਪਿ੍ਤਪਾਲ ਸਿੰਘ, ਮਹਿੰਦਰ ਸਿੰਘ, ਮਹਿੰਦਰ ਸਹਿਗਲ, ਯੋਗੇਸ਼ ਕੁਮਾਰ ਮਯੂਰ ਸੋਨੂ ਕੱਕੜ, ਇੰਦਰ ਪਾਲ ਸਿੰਘ ਬੱਗਾ, ਭੈਣ ਬਾਲਾ, ਕੌਂਸਲਰ ਅੰਜੂ ਪੂਰੀ, ਕੌਂਸਲਰ ਜਗਨੰਦਨ ਗੁਪਤਾ, ਕਾੌਸਲਰ ਅਮਨਦੀਪ ਨਾਗੀ, ਅਮਰਜੀਤ ਸਿੰਘ ਲਿੰਕਣ, ਨਰਿੰਦਰ ਜਰਗਰ, ਅਮਿਤ ਟਿੰਕੂ ਕੌਂਸਲਰ, ਸੁਖਦੇਵ ਸਿੰਘ ਬਾਸਮਾ, ਸੁਖਵੰਤ ਸਿੰਘ ਬੰਟੀ, ਪਵਨ ਕੁਮਾਰ ਸਾਬਕਾ ਡੀ.ਈ.ਓ., ਸੁਨੀਲ ਪੁਰੀ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜਰ ਸੀ |