ਘਨੌਰ, 7 ਨਵੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਅਧੀਨ ਪੈਂਦੇ ਪਿੰਡ ਚਮਾਰੂ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਸਮਾਗਮ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਵਿਸੇਸ ਮਹਿਮਾਨ ਵਜੋਂ ਪਹੁੰਚੇ ਇਸ ਸਮਾਗਮ ਵਿਚ ਇਲਾਕੇ ਦੇ ਅੱਧਾ ਦਰਜਨ ਦੇ ਕਰੀਬ ਕਿਸਾਨਾਂ ਨੂੰ ਮੁਫਤ ਕਣਕ ਅਤੇ ਸਰੋਹ ਦਾ ਬੀਜ ਵੰਡਿਆ ਗਿਆ ਅਤੇ ਖੇਤੀ ਵਿਭਿੰਨਤਾ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਇਸ ਦੌਰਾਨ ਹਲਕਾ ਘਨੌਰ ਦੇ ਹੀ ਪਿੰਡ ਮਰਦਾਂਪੁਰ ਦੇ ਜਥੇਦਾਰ ਲਾਲ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਵਲੋਂ ਵੀ 50 ਏਕੜ ਕਿਸਾਨਾਂ ਨੂੰ ਮੁਫਤ ਕਣਕ ਅਤੇ ਸਰੋਂ ਦਾ ਬੀਜ ਮੁਫਤ ਵੰਡਿਆ ਗਿਆ | ਇਸ ਮੌਕੇ ਅਗਾਹਾਂ ਵਧੂ ਕਿਸਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਪਰਿਵਾਰ ਲੰਮੇ ਸਮੇਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਮੁਫਤ ਕਣਕ ਅਤੇ ਸਰੋ ਦਾ ਬੀਜ ਦਿੱਤਾ ਗਿਆ ਹੈ ਤੇ ਅੱਜ ਅਸੀਂ ਵੀ ਸਭ ਤੋਂ ਉੱਤਮ ਬੀਜ ਪੀਬੀਡਬਲ 869 ਅਤੇ ਸਰੋਂ ਦਾ ਜੀਐਸ 7 ਨੰਬਰ ਮੁਫ਼ਤ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਲਗਪਗ ਹਲਕੇ ਦੇ ਅੱਧਾ ਦਰਜਨ ਦੇ ਕਰੀਬ ਹੜ ਪ੍ਰਭਾਵਿਤ ਪਿੰਡਾਂ ਨੂੰ ਇਹ ਮੁਫਤ ਵੀ ਦਿੱਤਾ ਗਿਆ ਹੈ ਜੋ ਲਗਪਗ 100 ਕੁਇੰਟਲ ਕਣਕ ਅਤੇ 100 ਕੁਇੰਟਲ ਹੀ ਸਰੋ ਦਾ ਬੀਜ ਦਿੱਤਾ ਗਿਆ ਹੈ ਹੈ | | ਇਸ ਮੌਕੇ ਡਾ. ਮਖਣ ਸਿੰਘ ਭੁੱਲਰ, ਨਿਰਦੇਸਕ (ਪਸਾਰ ਸਿੱਖਿਆ), ਡਾ. ਗੁਰਪ੍ਰੀਤ ਕੌਰ, ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ, ਡਾ. ਰਣਜੋਧ ਸਿੰਘ ਬੈਂਸ, ਡਾ. ਐਸ.ਬੀ. ਸਿੰਘ, ਡਾ. ਵਿਕਾਸ ਕੁਮਾਰ, ਸਾਇੰਟਿਸਟ, ਸੀਫ਼ਟ, ਲੁਧਿਆਣਾ, ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸ਼ਕ ਪਸਾਰ ਸਿਖਿਆ, ਪੀ.ਏ.ਯੂ., ਲੁਧਿਆਣਾ ਡਾ. ਗੁਰਪ੍ਰੀਤ ਸਿੰਘ, ਡਾ. ਨਿਸ਼ਾ ਸ਼ਰਮਾ, ਡਾ. ਗੁਰਉਪਦੇਸ਼ ਕੌਰ, ਡਾ. ਰਜਨੀ ਗੋਇਲ, ਹੋਰ ਹਾਜ਼ਰ ਸਨ |