27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੂਲਰ ਦੇ ਵਾਰਡ ਨੰਬਰ-37 'ਚ ਬਣਨਗੀਆਂ ਨਵੀਆਂ ਸੜਕਾਂ- ਮੇਅਰ ਕੁੰਦਨ ਗੋਗੀਆ <br/>

ਅਜੀਤ ਡੈਸਕ 08-11-2025
ਪਟਿਆਲਾ, 7 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਦੇ ਉਦੇਸ਼ ਨਾਲ ਸੂਲਰ ਖੇਤਰ ਦੇ ਵਾਰਡ ਨੰਬਰ-37 ਵਿਚ ਨਵੀਆਂ ਸੜਕਾਂ ਦਾ ਉਦਘਾਟਨ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਕੀਤਾ ਗਿਆ | ਇਸ ਪ੍ਰਾਜੈਕਟ ਦੀ ਲਾਗਤ ਕਰੀਬ 55 ਲੱਖ ਰੁਪਏ ਹੈ, ਜਿਸ ਤੋਂ ਇਲਾਕੇ ਨਿਵਾਸੀਆਂ ਨੂੰ ਸੁਚਾਰੂ ਆਵਾਜਾਈ ਅਤੇ ਸਮੱਸਿਆ ਰਹਿਤ ਸਫ਼ਰ ਦੀ ਸੁਵਿਧਾ ਮਿਲੇਗੀ | ਇਸ ਮੌਕੇ ਮੇਅਰ ਗੋਗੀਆ ਨੇ ਇਲਾਕੇ ਵਾਸੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਲੋਕ ਹਿਤ ਦੇ ਕੰਮਾਂ ਨੂੰ ਤਰਜੀਹ ਦੇਣਾ ਤੇ ਆਮ ਜਨਤਾ ਦੀਆਂ ਸਹੂਲਤਾਂ ਵਿਚ ਸੁਧਾਰ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵੀ ਸੜਕਾਂ ਦੀ ਦਰੁਸਤਗੀ ਦੀ ਲੋੜ ਹੈ, ਨਗਰ ਨਿਗਮ ਵਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ | ਖ਼ਰਾਬ ਸੜਕਾਂ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਹੋਣ ਵਾਲੀ ਪਰੇਸਾਨੀ ਨੂੰ ਧਿਆਨ ਵਿਚ ਰੱਖਦਿਆਂ, ਵਿਭਾਗ ਵਲੋਂ ਨਵਿਆਉਣ ਵਾਲੀਆਂ ਸੜਕਾਂ ਦੇ ਨਿਰਮਾਣ ਲਈ ਵੱਡਾ ਬਜਟ ਜਾਰੀ ਕੀਤਾ ਗਿਆ ਹੈ | ਮੇਅਰ ਨੇ ਅਪੀਲ ਕੀਤੀ ਕਿ ਲੋਕ ਵੀ ਸਰਕਾਰੀ ਢਾਂਚਿਆਂ ਦੀ ਸੰਭਾਲ ਵਿਚ ਯੋਗਦਾਨ ਪਾਉਣ ਤਾਂ ਜੋ ਵਿਕਾਸ ਕਾਰਜਾਂ ਦਾ ਲਾਭ ਲੰਬੇ ਸਮੇਂ ਤੱਕ ਮਿਲ ਸਕੇ | ਇਸ ਮੌਕੇ ਜਗਜੀਤ ਸਿੰਘ ਜੇ.ਈ., ਰੇਣੂ ਬਾਲਾ ਐੱਮ.ਸੀ. ਤੋਂ ਇਲਾਵਾ ਰਜਿੰਦਰ ਚੋਪੜਾ, ਬਿੱਟੂ ਬੰਗੜ ਬਲਾਕ ਪ੍ਰਧਾਨ, ਵਿਜੇ ਕਨੌਜੀਆ ਬਲਾਕ ਪ੍ਰਧਾਨ, ਲੱਕੀ ਲਹਿਲ, ਰਣਬੀਰ ਸਹੋਤਾ, ਰਵਿੰਦਰ ਪਾਲ ਰਿੱਕੀ, ਭੁਪਿੰਦਰ ਸਿੰਘ ਚੀਮਾ, ਸ਼ਮਸ਼ੇਰ ਸਿੰਘ, ਧਰਮਪਾਲ ਚੌਹਾਨ, ਮੁਖਤਿਆਰ ਸਿੰਘ, ਸੰਨੀ ਕੁਮਾਰ ਆਦਿ ਵਿਸ਼ੇਸ ਤੌਰ ਤੇ ਮੌਜੂਦ ਸਨ | ਹਾਜਰੀਨ ਨੇ ਨਗਰ ਨਿਗਮ ਦੇ ਇਸ ਫੈਸਲੇ ਦੀ ਸਰਾਹਣਾ ਕਰਦਿਆਂ ਕਿਹਾ ਕਿ ਸੜਕਾਂ ਦੇ ਸੁਧਾਰ ਨਾਲ ਆਵਾਜਾਈ ਵਿਚ ਕਾਫੀ ਸੁਵਿਧਾ ਮਿਲੇਗੀ | ਮੇਅਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਖੇਤਰਾਂ ਵਿੱਚ ਵੀ ਵਿਕਾਸ ਕਾਰਜਾਂ ਨੂੰ ਤੀਵਰਤਾ ਨਾਲ ਅੱਗੇ ਵਧਾਇਆ ਜਾਵੇਗਾ ਤਾਂ ਜੋ ਹਰ ਵਾਰਡ ਵਿਕਸਤ ਅਤੇ ਸੁਲਭ ਸਹੂਲਤਾਂ ਨਾਲ ਲੈਸ ਹੋ ਸਕੇ |

ਪਿਛਲੀ ਖ਼ਬਰ ਪੀ. ਏ. ਯੂ. ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 200 ਕੁਇੰਟਲ ਕਣਕ ਤੇ ਸਰ੍ਹੋਂ ਦਾ ਬੀਜ ਮੁਫ਼ਤ ਵੰਡਿਆ <br/> ਅਗਲੀ ਖ਼ਬਰ ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਦਸੰਬਰ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।