27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਨੌਰ ਸਬਜ਼ੀ ਮੰਡੀ 'ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਵੱਡੀ ਕਾਰਵਾਈ <br/>

ਅਜੀਤ ਡੈਸਕ 08-11-2025
ਸਨੌਰ, 7 ਨਵੰਬਰ (ਸੋਖਲ)-ਹਲਕਾ ਸਨੌਰ ਦੀ ਸਬਜ਼ੀ ਮੰਡੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਲਈ ਪੀ.ਆਰ.ਟੀ.ਸੀ. ਦੇ ਚੇਅਰਮੈਨ ਤੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਲਗਾਤਾਰ ਆੜ੍ਹਤੀਆ ਅਤੇ ਖ਼ਰੀਦਦਾਰਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਤਹਿਤ ਵੱਡੀ ਕਾਰਵਾਈ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਮ.ਓ. ਅਸਲਮ ਮੁਹੰਮਦ, ਵਿਜੈ ਪਾਲ ਮੰਡੀ ਸੁਪਰਵਾਈਜਰ, ਸੌਰਵ ਬੱਤਾ ਮੰਡੀ ਸੁਪਰਵਾਈਜਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜਾਣਕਾਰੀ ਅਨੁਸਾਰ, ਮੰਡੀ ਦੇ ਅੰਦਰ ਕੁਝ ਆੜਤੀਆਂ ਵਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਡੇ ਸ਼ੈੱਡ ਬਣਾ ਕੇ ਆਪਣੇ ਕਬਜ਼ੇ ਵਧਾਏ ਗਏ ਸਨ | ਇਸ ਦੇ ਨਾਲ ਕਈ ਅਜਿਹੇ ਲੋਕਾਂ ਨੇ ਵੀ ਵੀ ਸ਼ੈੱਡ ਉਸਾਰੇ ਸਨ, ਜਿਨ੍ਹਾਂ ਕੋਲ ਕੋਈ ਵੀ ਦੁਕਾਨ ਜਾ ਦੁਕਾਨ ਲਗਾਉਣ ਦੀ ਮਨਜੂਰੀ ਨਹੀਂ ਸੀ, ਇਸ ਕਰਕੇ ਨਾ ਸਿਰਫ ਆਉਣ-ਜਾਣ ਦਾ ਰਸਤਾ ਤੰਗ ਹੋ ਗਿਆ ਸੀ, ਸਗੋਂ ਮੰਡੀ ਦੀ ਸਾਰੀ ਬਣਤਰ ਅਤੇ ਸੁੰਦਰਤਾ ਵੀ ਪ੍ਰਭਾਵਿਤ ਹੋ ਰਹੀ ਸੀ | ਖਰੀਦਦਾਰ ਤੇ ਆਮ ਲੋਕ ਲੰਮੇ ਸਮੇਂ ਤੋਂ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕਰ ਰਹੇ ਸਨ | ਚੇਅਰਮੈਨ ਹਡਾਣਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਨਾਜਾਇਜ਼ ਕਬਜਾ ਕਰਨ ਵਾਲੇ ਇਨ੍ਹਾਂ ਆੜਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ | ਸ. ਹਡਾਣਾ ਨੇ ਕਿਹਾ ਕਿ ਮੰਡੀ ਨੂੰ ਸਾਫ਼, ਸੁਚੱਜੀ ਤੇ ਕਾਨੂੰਨ ਅਨੁਸਾਰ ਚਲਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਗੇ ਵੀ ਜੇ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ, ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ, ਰਾਜਵੰਤ ਸਿੰਘ ਸਟੇਟ ਵਾਈਸ ਪ੍ਰਧਾਨ ਬੀ.ਸੀ. ਵਿੰਗ, ਰਾਜਾ ਧੰਜੂ ਸਰਪੰਚ, ਗੁਰਿੰਦਰ ਪਾਲ ਸਿੰਘ ਅਦਾਲਤੀਵਾਲਾ, ਭੁਪਿੰਦਰ ਸਿੰਘ, ਹਰਪਿੰਦਰ ਸਿੰਘ ਚੀਮਾ, ਰਵਿੰਦਰ ਸਿੰਘ, ਹੈਪੀ ਸਰਪੰਚ ਖਾਸੀਆ, ਦੀਪਾਨਸ਼ੂ ਸਨੌਰ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਘੁੰਮਣ ਬਲਾਕ ਪ੍ਰਧਾਨ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵੰਦੇ ਭਾਰਤ ਐਕਸਪ੍ਰੈੱਸ ਦੀ ਮੰਗ ਹੋਈ ਪੂਰੀ- ਜੈ ਇੰਦਰ ਕੌਰ ਅਗਲੀ ਖ਼ਬਰ ਬਾਈਕ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।