ਪਟਿਆਲਾ, 7 ਨਵੰਬਰ (ਅ. ਸ. ਆਹਲੂਵਾਲੀਆ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੀ ਇਕ ਹੋਰ ਵੱਡੀ ਸੌਗਾਤ ਦਿੰਦੇ ਹੋਏ ਫਿਰੋਜਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਹਰੀ ਝੰਡੀ ਦਿੱਤੀ ਹੈ | ਇਸ ਮਹੱਤਵਪੂਰਨ ਅਤੇ ਅਤਿ-ਆਧੁਨਿਕ ਰੇਲਗੱਡੀ ਦਾ ਪਟਿਆਲਾ ਵਿਖੇ ਠਹਿਰਾਅ ਨਿਸ਼ਚਿਤ ਕੀਤਾ, ਇਹ ਗੱਲ ਭਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਕਹੀ | ਉਨ੍ਹਾਂ ਨੇ ਕਿਹਾ ਕਿ ਪਟਿਆਲਾ ਇਕ ਇਤਿਹਾਸਕ, ਸਿੱਖਿਆ ਅਤੇ ਵਪਾਰਕ ਕੇਂਦਰ ਹੈ ਅਤੇ ਵੰਦੇ ਭਾਰਤ ਦਾ ਠਹਿਰਾਅ ਇਸ ਦੀ ਅਹਿਮੀਅਤ ਨੂੰ ਹੋਰ ਵਧਾਉਂਦਾ ਹੈ | ਉਨ੍ਹਾਂ ਮੁਤਾਬਿਕ ਵਪਾਰੀਆਂ ਨੂੰ ਬਹੁਤ ਲਾਭ ਮਿਲੇਗਾ, ਜਿਸ ਨਾਲ ਖੇਤਰ ਵਿਚ ਵਪਾਰ ਵਿਚ ਵਾਧਾ ਹੋਣ ਕਾਰਨ ਖ਼ੁਸ਼ਹਾਲੀ ਆਵੇਗੀ |