ਪਟਿਆਲਾ, 7 ਨਵੰਬਰ (ਮਨਦੀਪ ਸਿੰਘ ਖਰੌੜ)-ਕਪਤਾਨ ਪੁਲਿਸ ਟ੍ਰੈਫਿਕ ਪਟਿਆਲਾ ਵਲੋਂ ਜ਼ਿਲ੍ਹਾ ਪਟਿਆਲਾ 'ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਓਵਰ ਸਪੀਡ ਨਾਲ ਹੋਣ ਵਾਲੇ ਐਕਸੀਡੈਂਟਾਂ ਨੂੰ ਘੱਟ ਕਰਨ ਲਈ ਸਰਕੁਲਰ ਰੋਡ ਨਾਭਾ ਅਤੇ ਪਟਿਆਲਾ ਸਰਹਿੰਦ ਰੋਡ ਪਰ ਸਪੀਡ ਰਾਡਾਰ ਨਾਕੇ ਲਗਾਏ | ਇਨ੍ਹਾਂ ਸਪੀਡ ਰਾਡਾਰ ਨਾਕਿਆਂ ਦਾ ਮੁੱਖ ਮੰਤਵ ਆਮ ਪਬਲਿਕ ਨੂੰ ਨਿਰਧਾਰਿਤ ਸਪੀਡ ਲਿਮਟ 'ਚ ਗੱਡੀ ਚਲਾਉਣਾ ਹੈ | ਸਪੀਡ ਲਿਮਟ 'ਚ ਗੱਡੀ ਚਲਾਉਣ ਸੰਬੰਧੀ ਸਪੀਡ ਰਾਡਾਰ ਨਾਕੇ ਤੋਂ 500-500 ਮੀਟਰ ਦੀ ਦੂਰੀ ਪਰ ਬੈਨਰ ਲਗਾ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ | ਜੇਕਰ ਫਿਰ ਵੀ ਕੋਈ ਵਿਅਕਤੀ ਆਪਣੇ ਵਹੀਕਲ ਨੂੰ ਓਵਰ ਸਪੀਡ ਵਿਚ ਚਲਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਟ੍ਰੈਫਿਕ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਕਪਤਾਨ ਪੁਲਿਸ ਟ੍ਰੈਫਿਕ ਪਟਿਆਲਾ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਰਧਾਰਿਤ ਸਪੀਡ ਲਿਮਟ 'ਚ ਹੀ ਆਪਣੇ ਵਹੀਕਲ ਚਲਾਉਣ ਤਾਂ ਜੋ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾਂ ਹੋਵੇ ਤੇ ਨਾ ਹੀ ਜਾਨੀ ਮਾਲੀ ਨੁਕਸਾਨ ਹੋਵੇ |