27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਕਾਲਰਜ਼ ਸਕੂਲ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਰਾਸ਼ਟਰੀ ਖੇਡਾਂ 'ਚ ਤਾਇਕਵਾਂਡੋ 'ਚ ਜੱਤਿਆ ਤਾਂਬੇ ਦਾ ਤਗਮਾ <br/>

ਅਜੀਤ ਡੈਸਕ 08-11-2025
ਰਾਜਪੁਰਾ, 7 ਨਵੰਬਰ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਤਾਇਕਵਾਂਡੋ ਦੇ ਖਿਡਾਰੀ ਵਿਦਿਆਰਥੀ ਨੇ ਰਾਸ਼ਟਰੀ ਤਾਇਕਵਾਂਡੋ ਮੁਕਾਬਲੇ 'ਚ ਤਾਂਬੇ ਦਾ ਤਗਮਾ ਜਿੱਤ ਕੇ ਸਕੂਲ ਅਤੇ ਰਾਜਪੁਰਾ ਦੇ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਨਾਗਾਲੈਂਡ ਦੇ ਅਗਰਤਲਾ 'ਚ ਹੋਏ ਤਾਇਕਵਾਂਡੋ ਦੇ 69 ਜੀ.ਐੱਫ.ਆਈ. ਰਾਸ਼ਟਰੀ ਖੇਡਾਂ-2025-26 ਤਾਇਕਵਾਂਡੋ ਦੇ ਮੁਕਾਬਲਿਆਂ 'ਚ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ ਹੈ | ਇਸ ਖੇਡ ਮੁਕਾਬਲਿਆਂ 'ਚ ਦੇਸ਼ ਭਰ ਦੇ ਕਰੀਬ 300 ਖਿਡਾਰੀਆਂ ਨੇ ਹਿੱਸਾ ਲਿਆ ਸੀ | ਜਿਸ ਵਿਚ ਲਵਪ੍ਰੀਤ ਸਿੰਘ ਨੇ ਅੰਡਰ-14 ਵਰਗ 'ਚ ਤਾਂਬੇ ਦਾ ਤਗਮਾ ਜਿੱਤਿਆ | ਉਹਨਾਂ ਦੱਸਿਆ ਕਿ ਲਵਪ੍ਰੀਤ ਪਿਛਲੇ ਸਾਲ ਵੀ ਰਾਸ਼ਟਰੀ ਖੇਡਾਂ ਵਿਚ ਤਾਂਬੇ ਦਾ ਤਗਮਾ ਜਿੱਤ ਕੇ ਆਇਆ ਸੀ | ਵਿਦਿਆਰਥੀ ਦੀ ਇਸ ਜਿੱਤ ਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਉਸਦੀ ਕੜੀ ਮਿਹਨਤ ਦਾ ਨਤੀਜ਼ਾ ਹੈ | ਉਹਨਾਂ ਨੇ ਕੌਚ ਰਾਕੇਸ਼ ਕੁਮਾਰ ਨੂੰ ਇਸ ਸਫਲਤਾ ਦਾ ਸੇਹਰਾ ਬੰਨ੍ਹ ਦੇ ਹੋਏ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੱਗੇ ਵੱਧਣ ਲਈ ਉਤਸਾਹਿਤ ਕੀਤਾ |

ਪਿਛਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਓਵਰ ਸਪੀਡ ਵਾਹਨਾਂ ਲਈ ਸਪੀਡ ਰਾਡਾਰ ਨਾਕੇ ਲਗਾਏ <br/> ਅਗਲੀ ਖ਼ਬਰ ਦਲਿਤ ਰਾਜਨੀਤੀ ਦਾ ਧੁਰਾ ਸਨ ਬੂਟਾ ਸਿੰਘ-ਡਾ. ਕਾਂਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।