18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 'ਚ ਅਰਾਈਾਮਾਜਰਾ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 'ਚ ਅਰਾਈਾਮਾਜਰਾ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਅਜੀਤ ਤਸਵੀਰ <br/> 07-11-2025
ਪਟਿਆਲਾ, 6 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਫਿਜ਼ੀਕਲ ਕਾਲਜ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ਼ਾਲੂ ਮਹਿਰਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਹੇਠ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਜ਼ਿਲੇ੍ਹ ਦੇ ਸਾਰੇ ਪ੍ਰਾਈਵੇਟ, ਅਰਧ ਸਰਕਾਰੀ ਤੇ ਸਰਕਾਰੀ ਸਕੂਲਾਂ ਦੇ ਵਿੱਦਿਆਰਥੀਆਂ ਨੇ ਹਿੱਸਾ ਲਿਆ | ਸਰਕਾਰੀ ਐਲੀਮੈਂਟਰੀ ਸਕੂਲ ਅਰਾਈਾਮਾਜਰਾ ਦੇ ਬੱਚਿਆਂ ਨੂੰ ਪਟਿਆਲਾ ਸ਼ਹਿਰ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕੌਂਸਲਰ ਹਰਪ੍ਰੀਤ ਸਿੰਘ ਨੇ ਸਕੂਲ ਵਿਚ ਆ ਕੇ ਹੌਸਲਾ ਅਫਜਾਈ ਕੀਤੀ | ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ਦੀ ਤਰ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਨੀਰਜ ਕੁਮਾਰ ਨੇ 100 ਮੀ. ਦੌੜ, ਲੰਬੀ ਛਾਲ, ਰਿਲੇਅ ਰੇਸ ਵਿਚ ਪਹਿਲਾ ਸਥਾਨ ਅਤੇ 400 ਮੀਟਰ 'ਚ ਦੂਜਾ ਸਥਾਨ, ਰਹਿਨੁਮਾ ਲੜਕੀ ਨੇ 200 ਮੀ., 600 ਮੀ. ਅਤੇ ਰਿਲੇਅ ਦੌੜ ਵਿਚ ਪਹਿਲਾ ਸਥਾਨ, ਜਤਿਨ 600 ਮੀਟਰ ਤੇ ਰਿਲੇਅ ਵਿਚ ਪਹਿਲਾ ਸਥਾਨ, ਰੋਹਿਤ ਕੁਸ਼ਤੀ 28 ਕਿੱਲੋ 'ਚ ਪਹਿਲਾ ਸਥਾਨ, ਅੰਮਿ੍ਤ ਲੰਬੀ ਛਾਲ ਦੂਜਾ ਸਥਾਨ ਤੇ 200 ਮੀਟਰ ਵਿਚ ਤੀਜਾ ਸਥਾਨ, ਮੋਹਿਨੀ 400 ਮੀ. ਦੂਜਾ ਸਥਾਨ ਅਤੇ ਲੰਬੀ ਛਾਲ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਮੁੰਡਿਆਂ ਤੇ ਕੁੜੀਆਂ ਦੀ ਰਿਲੇਅ ਦੌੜਾਂ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ | ਮੁੰਡਿਆਂ ਦੀ ਰਿਲੇਅ ਦੌੜ ਵਿਚ ਨੀਰਜ ਕੁਮਾਰ, ਜਤਿਨ, ਅੰਮਿ੍ਤ, ਰੋਹਿਤ ਤੇ ਅਰਸ਼ਦੀਪ ਕੁੜੀਆਂ ਦੀ ਰਿਲੇਅ ਦੌੜ ਵਿਚ ਮੋਹਿਨੀ, ਰਹਿਨੁਮਾ, ਦਿਲਪ੍ਰੀਤ ਜੀਵਿਕਾ ਅਤੇ ਲਕਸ਼ਮੀ ਨੇ ਹਿੱਸਾ ਲਿਆ | ਇਨ੍ਹਾਂ ਖੇਡਾਂ ਵਿਚ ਸੀ.ਐੱਚ.ਟੀ. ਅਮਨਦੀਪ ਕੌਰ ਐੱਚ.ਟੀ. ਕਮਲਦੀਪ ਕੌਰ, ਵਿਸ਼ਾਲ, ਚਰਨਜੀਤ ਸਿੰਘ, ਭੁਪਿੰਦਰ ਕੌਰ, ਦਾਰੂ ਕੁਟੀਆ ਤੇ ਰੋਹਿਤ ਮੱਦੋਮਾਜਰਾ ਨੇ ਪੂਰਨ ਸਹਿਯੋਗ ਦਿੱਤਾ | ਇਸ ਸ਼ਾਨਦਾਰ ਜਿੱਤ ਨੂੰ ਦੇਖਦੇ ਹੋਏ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਹਰਪ੍ਰੀਤ ਸਿੰਘ, ਬੀ.ਪੀ.ਈ.ਓ. ਪਿ੍ਥੀ ਸਿੰਘ, ਬੀ.ਪੀ.ਈ.ਓ. ਜਸਵਿੰਦਰ ਸਿੰਘ, ਸੀ.ਐੱਚ.ਟੀ. ਅਮਨਦੀਪ ਕੌਰ, ਬਿੰਦੂ ਬਾਲਾ, ਭੁਪਿੰਦਰ ਸਿੰਘ, ਰੇਖਾ ਬਰਮਾ, ਕਮਲਪ੍ਰੀਤ ਕੌਰ, ਅਧਿਆਪਕਾਂ ਤੇ ਮੁੱਖ ਅਧਿਆਪਕਾਂ ਨੇ ਕੋਚ ਨਾਹਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ |
ਪਿਛਲੀ ਖ਼ਬਰ ਧੋਖਾਧੜੀ ਕਰਨ ਦੇ ਦੋਸ਼ 'ਚ ਪਰਚਾ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।