13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੇਅਰ ਕੁੰਦਨ ਗੋਗੀਆ ਨੇ ਨਿਗਮ ਟੀਮ ਸਮੇਤ ਕੀਤਾ ਵੱਡੀ ਤੇ ਛੋਟੀ ਨਦੀ ਦਾ ਦੌਰਾ <br/>

ਅਜੀਤ ਡੈਸਕ 02-09-2025
ਪਟਿਆਲਾ, 1 ਸਤੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਵਿਚ ਪੈ ਰਹੀ ਬਰਸਾਤ ਨੂੰ ਦੇਖਦਿਆਂ ਨਗਰ ਨਿਗਮ ਨੇ ਆਪਣੀਆਂ ਤਿਆਰੀਆਂ ਹੋਰ ਮਜ਼ਬੂਤ ਕਰ ਲਈਆਂ ਹਨ | ਇਹ ਦਾਅਵਾ ਮੇਅਰ ਕੁੰਦਨ ਗੋਗੀਆ ਵਲੋਂ ਕਮਿਸ਼ਨਰ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ, ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਨਿਗਮ ਟੀਮ ਨਾਲ ਮੌਕੇ 'ਤੇ ਕੀਤੇ ਦੌਰੇ ਤੋਂ ਬਾਅਦ ਕੀਤਾ ਗਿਆ | ਉਹ ਅੱਜ ਪਟਿਆਲੇ ਦੀ ਹੱਦ ਦੇ ਨਾਲ ਲੰਘਦੀਆਂ ਵੱਡੀ ਤੇ ਛੋਟੀ ਨਦੀ ਦਾ ਦੌਰਾ ਕਰ ਰਹੇ ਸ੍ਰੀ ਗੋਗੀਆ ਨੇ ਕਿਹਾ ਕਿ Tਪਟਿਆਲਾ ਨਗਰ ਨਿਗਮ ਹਰ ਤਰ੍ਹਾਂ ਦੀ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ | ਵੱਡੀ ਤੇ ਛੋਟੀ ਨਦੀ ਦੇ ਕਿਨਾਰਿਆਂ ਉੱਤੇ ਨਿਗਰਾਨੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ | ਸੀਵਰੇਜ ਤੇ ਡਰੇਨਜ ਸਿਸਟਮ ਦੀ ਸਫਾਈ ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਰੁਕਣ ਦੀ ਸਮੱਸਿਆ ਨਾ ਆਏ | ਜਿੱਥੇ ਜਿੱਥੇ ਨੀਵੀਆਂ ਕਾਲੋਨੀਆਂ ਹਨ, ਉੱਥੇ ਪੰਪ ਲਗਾ ਕੇ ਪਾਣੀ ਕੱਢਣ ਦੇ ਇੰਤਜ਼ਾਮ ਹੋ ਰਹੇ ਹਨ | ਹੜ੍ਹ ਸਮੇਂ ਵਰਤੇ ਜਾਣ ਵਾਲੇ ਸਮਾਨ ਜਿਵੇਂ ਕਿ ਰੇਤ ਦੇ ਬੋਰੇ, ਜੈਟਿੰਗ ਮਸ਼ੀਨ ਅਤੇ ਐਮਰਜੈਂਸੀ ਵਾਹਨ ਤਿਆਰ ਰੱਖੇ ਗਏ ਹਨ | ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਂਹ ਦੇ ਦਿਨਾਂ ਵਿਚ ਗਲੀ-ਮੋਹੱਲਿਆਂ ਵਿਚ ਕੂੜਾ-ਕਰਕਟ ਨਾ ਸੁੱਟਣ ਕਿਉਂਕਿ ਇਸ ਨਾਲ ਚੈਂਬਰ ਜਾਮ ਹੋ ਸਕਦੇ ਹਨ |

ਪਿਛਲੀ ਖ਼ਬਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਔਰਤ ਦੀ ਮੌਤ ਅਗਲੀ ਖ਼ਬਰ ਚਪੜ੍ਹ ਵਿਖੇ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।