13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚਪੜ੍ਹ ਵਿਖੇ ਗੁਰਮਤਿ ਸਮਾਗਮ ਅੱਜ

ਅਜੀਤ ਡੈਸਕ 02-09-2025
ਘਨੌਰ, 1 ਸਤੰਬਰ (ਸਰਦਾਰਾ ਸਿੰਘ ਲਾਛੜੂ)-ਘਨੌਰ ਦੇ ਨੇੜਲੇ ਪਿੰਡ ਚਪੜ੍ਹ ਵਿਖੇ ਸੰਤ ਬਾਬਾ ਈਸ਼ਰ ਸਿੰਘ ਗੁਰਮਤਿ ਅਕੈਡਮੀ-ਸੰਗਤਪੁਰਾ ਆਸ਼ਰਮ ਚਪੜ੍ਹ ਬਾਬਾ ਗੁਰਤਾਰ ਸਿੰਘ ਚਪੜ੍ਹ ਵਾਲਿਆਂ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸੰਗਤਾਂ ਨਾਲ ਮੀਟਿੰਗ ਕੀਤੀ ਗਈ | ਸਮੂਹ ਸੰਗਤਾ ਨੇ ਵਿਚਾਰਾਂ ਸਾਂਝੀਆਂ ਕੀਤੀਆਂ ਕਿ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੀ 50ਵੀਂ ਬਰਸੀ ਦੇ ਸੰਬੰਧ ਵਿਚ ਪਿੰਡ ਚਪੜ ਸੰਗਤਪੁਰਾ ਆਸਰਮ-ਮਹਾਂਪੁਰਖਾਂ ਦੇ ਅਸਥਾਨ 'ਤੇ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਵੱਲੋਂ ਮਿਤੀ 2 ਸਤੰਬਰ ਤੋਂ 8 ਸਤੰਬਰ ਤੱਕ ਸ਼ਾਮ 6:30 ਵਜੇ ਤੋਂ 9:30 ਵਜੇ ਤੱਕ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ | ਮਹਾਂਪੁਰਖਾਂ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ | ਦੀਵਾਨਾਂ ਦੇ ਅਖੀਰਲੇ ਦਿਨ ਅੰਮਿ੍ਤ ਸੰਚਾਰ ਹੋਵੇਗਾ | ਇਲਾਕੇ ਦੀਆਂ ਸਮੂਹ ਸੰਗਤਾ ਨੂੰ ਬੇਨਤੀ ਹੈ ਕਿ ਸਮਾਗਮਾਂ 'ਚ ਹੁੰਮ-ਹੁੰਮਾ ਕੇ ਵੱਧ ਤੋਂ ਵੱਧ ਹਾਜਰੀਆਂ ਭਰਨ ਦੀ ਕਿ੍ਪਾਲਤਾ ਕਰਨੀ -ਜੇਕਰ ਕਿਸੇ ਨੂੰ ਆਉਣ ਜਾਣ ਦੀ ਸੁਵਿਧਾ ਲੈਣੀ ਹੋਵੇ ਤਾਂ ਕਮੇਟੀ ਦੇ ਮੈਂਬਰ ਨਾਲ਼ ਸਪੰਰਕ ਕਰ ਸਕਦਾ ਹੈ ਇਸ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਪ੍ਰਧਾਨ ਸੱਤਪਾਲ ਸਿੰਘ ਬੈਰਾਗੀ ਨੇ ਦੱਸਿਆ ਸਮਾਗਮ ਦੌਰਾਨ ਅੱਠ ਤਰੀਕ ਨੂੰ ਰਾਤ ਵੇਲੇ ਇਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਵਾਇਆ ਜਾਏਗਾ |
ਪਿਛਲੀ ਖ਼ਬਰ ਮੇਅਰ ਕੁੰਦਨ ਗੋਗੀਆ ਨੇ ਨਿਗਮ ਟੀਮ ਸਮੇਤ ਕੀਤਾ ਵੱਡੀ ਤੇ ਛੋਟੀ ਨਦੀ ਦਾ ਦੌਰਾ <br/> ਅਗਲੀ ਖ਼ਬਰ ਟਰੱਕ ਯੂਨੀਅਨ ਨਾਭਾ 'ਚ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ ਹਲਕਾ ਵਿਧਾਇਕ ਦੇਵ ਮਾਨ ਨੇ ਕੀਤੀ ਸ਼ਮੂਲੀਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।