19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮਿਡ-ਡੇ-ਮੀਲ ਕੁੱਕ ਬੀਬੀਆਂ ਦੀਆਂ ਸੇਵਾਵਾਂ ਨੂੰ ਸਰਕਾਰ ਘੱਟੋ-ਘੱਟ ਉਜਰਤਾਂ ਅਧੀਨ ਲਵੇ : ਲੋਪੇ

ਮਿਡ-ਡੇ-ਮੀਲ ਕੁੱਕ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਅਧਿਕਾਰੀਆਂ ਨਾਲ | ਅਜੀਤ ਤਸਵੀਰ <br/> 21-07-2025
ਭਾਦਸੋਂ, 20 ਜੁਲਾਈ (ਪ੍ਰਦੀਪ ਦੰਦਰਾਲਾ)-ਡੈਮੋਕੇ੍ਰਟਿਕ ਮਿਡ ਡੇ ਮੀਲ ਕੁੱਕ ਫ਼ਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਗਰੀਬ ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਭਾਵੇਂ ਕਿ ਸਿੱਖਿਆ ਵਿਭਾਗ ਵਲੋਂ ਹਾਲ ਹੀ 'ਚ ਪੱਤਰ ਜਾਰੀ ਕਰਕੇ ਸਾਰੀਆਂ ਮਿਡ-ਡੇ-ਮੀਲ ਕੁੱਕ ਦੇ ਬੈਂਕ ਖਾਤੇ ਕੇਨਰਾ ਬੈਂਕ ਵਿਚ ਖੁਲਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਇਹ ਮੀਟਿੰਗਾਂ ਵਿਚ ਫੈਸਲਾ ਹੋਇਆ ਸੀ ਕਿ ਮਿਡ-ਡੇ-ਮੀਲ ਕੁੱਕ ਨਾਲ ਖਾਣਾ ਬਣਾਉਣ ਸਮੇਂ ਪੰਜਾਬ ਵਿੱਚ ਬਹੁਤ ਹਾਦਸੇ ਵਾਪਰ ਚੁੱਕੇ ਹਨ, ਪਰ ਉਨ੍ਹਾਂ ਨੂੰ ਅਜਿਹੇ ਹਾਦਸਿਆਂ ਸਮੇਂ ਕੋਈ ਠੋਸ ਸੁਵਿਧਾ ਨਹੀਂ ਦਿੱਤੀ ਜਾਂਦੀ | ਮੀਟਿੰਗਾਂ ਦੇ ਫੈਸਲੇ ਅਨੁਸਾਰ ਕੈਨਰਾ ਬੈਂਕ ਵਿੱਚ ਖਾਤੇ ਖੋਲ੍ਹਣ ਤੋਂ ਬਾਅਦ ਹਰੇਕ ਕੁੱਕ ਦਾ 16 ਲੱਖ ਦਾ ਐਕਸੀਡੈਂਟਲ ਬੀਮਾ ਅਤੇ ਕੁਦਰਤੀ ਮੌਤ 'ਤੇ ਇਕ ਲੱਖ ਦਾ ਬੀਮਾ ਕੀਤਾ ਜਾਵੇਗਾ | ਵਿਭਾਗ ਦਾ ਇਹ ਫੈਸਲਾ ਸਵਾਗਤ ਯੋਗ ਹੈ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਫਰੰਟ ਵਲੋਂ ਸਿੱਖਿਆ ਸਕੱਤਰ ਅਨਿੰਦਿਤਾ ਮਿਤਰਾ ਆਈ.ਏ.ਐਸ. ਨੂੰ ਮੰਗ ਪੱਤਰ ਦੇ ਕੇ ਵੱਖ-ਵੱਖ ਮੰਗਾਂ 'ਤੇ ਚਰਚਾ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਮੰਗਾਂ ਨੂੰ ਹੱਲ ਕਰਨ ਦਾ ਵਿਸਵਾਸ ਦਵਾਇਆ ਗਿਆ | ਉਨ੍ਹਾਂ ਅੱਗੇ ਮੰਗ ਕਰਦਿਆਂ ਕਿਹਾ ਕਿ ਮਿਡ -ਡੇ -ਮੀਲ ਕੁਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲਿਆ ਕੇ ਉਨ੍ਹਾਂ ਦੀ ਤਨਖਾਹ ਘੱਟੋ -ਘੱਟ 12000 ਰੂਪੈ ਕੀਤੀ ਜਾਵੇ | ਜੋ ਮਿਡ-ਡੇ-ਮੀਲ ਕੁੱਕ ਬੀ.ਏ. ਪਾਸ ਹਨ, ਨੂੰ ਬਲਾਕ ਦਫਤਰਾਂ ਵਿਚ ਮਿਡ ਡੇ ਮੀਲ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ | ਜਿਹੜੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ ਉੱਥੇ ਨਵੇਂ ਕੁੱਕਾਂ ਦੀ ਭਰਤੀ ਕੀਤੀ ਜਾਵੇ | ਪ੍ਰੀ ਪ੍ਰਾਇਮਰੀ ਕਲਾਸਾਂ ਦੇ ਸਾਰੇ ਬੱਚੇ ਮਿਡ ਡੇ ਮੀਲ ਅਧੀਨ ਲਿਆਂਦੇ ਜਾਣ, ਕਿਉਂਕਿ ਇਹ ਬੱਚੇ ਸਕੂਲਾਂ ਵਿਚ ਰੋਜਾਨਾ ਹਾਜਰ ਹੁੰਦੇ ਹਨ | ਇਸ ਮੌਕੇ ਫਰੰਟ ਦੀ ਸੂਬਾ ਆਗੂ ਪਰਮਜੀਤ ਕੌਰ ਨਰਾਇਣਗੜ੍ਹ, ਸਿਮਰਜੀਤ ਕੌਰ ਅਜਨੌਦਾ ਆਦਿ ਹਾਜਰ ਸਨ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਤਿੰਨ ਲੜਕੀਆਂ ਨੇ ਆਪਣੇ ਪੱਧਰ ਉੱਤੇ ਮਦਦ ਜੁਟਾ ਕੇ ਤਿਆਰ ਕੀਤਾ ਮਹਿਮਾਨ ਕਮਰਾ ਅਗਲੀ ਖ਼ਬਰ ਉਪ-ਮੰਡਲ ਸਮਾਣਾ ਦੇ ਪਿੰਡ ਗਾਜੀਪੁਰ ਵਿਖੇ ਮੋਟਰਾਂ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।