19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਉਪ-ਮੰਡਲ ਸਮਾਣਾ ਦੇ ਪਿੰਡ ਗਾਜੀਪੁਰ ਵਿਖੇ ਮੋਟਰਾਂ ਦੀਆਂ ਤਾਰਾਂ ਚੋਰੀ

ਸਮਾਣਾ ਦੇ ਪਿੰਡ ਗਾਜੀਪੁਰ ਦੇ ਸਰਪੰਚ ਸੁਰਜੀਤ ਸਿੰਘ ਮੋਟਰਾਂ ਦੀਆਂ ਤਾਰਾਂ ਤੇ ਸਟਾਰਟਰਾਂ ਦੀ ਚੋਰੀ ਬਾਰੇ ਦੱਸਦੇ ਹੋਏ | ਤਸਵੀਰ : ਸਾਹਿਬ ਸਿੰਘ <br/> 21-07-2025
ਸਮਾਣਾ, 20 ਜੁਲਾਈ (ਸਾਹਿਬ ਸਿੰਘ)-ਬੀਤੀ ਰਾਤ ਸਮਾਣਾ ਦੇ ਨੇੜਲੇ ਪਿੰਡ ਗਾਜੀਪੁਰ ਵਿਖੇ ਇਕੋ ਰਾਤ 22 ਮੋਟਰਾਂ ਦੀਆਂ ਤਾਰਾਂ ਅਤੇ ਕਈ ਮੋਟਰਾਂ ਨਾਲ ਸਟਾਰਟਰਾਂ ਦੀ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਏ ਜਾਣ ਦੀ ਸੂਚਨਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਰਾਤ ਨੂੰ ਕਰੀਬ 22 ਮੋਟਰਾਂ ਦੀਆਂ ਕੇਬਲ ਤਾਰਾਂ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ ਅਤੇ ਕੁਝ ਮੋਟਰਾਂ ਦੇ ਸਟਾਰਟਰ ਵੀ ਚੋਰੀ ਕੀਤੇ ਗਏ ਹਨ | ਇਤਲਾਹ ਮਿਲਣ 'ਤੇ ਪੁਲਿਸ ਨੇ ਪਿੰਡ 'ਚ ਪਹੁੰਚ ਕੇ ਜਾਇਜ਼ਾ ਲਿਆ | ਥਾਣਾ ਸਦਰ ਦੇ ਮੁਖੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਤਾਰਾਂ ਤੇ ਸਟਾਰਟਰ ਚੋਰੀ ਹੋਣ ਦੀ ਸੂਚਨਾ ਮਿਲ ਗਈ ਹੈ, ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ | ਰਾਤ ਨੂੰ ਚੋਰੀਆਂ ਰੋਕਣ ਲਈ ਪੁਲਿਸ ਦੀ ਰਾਤ ਸਮੇਂ ਦੀ ਗਸ਼ਤ ਵਧਾ ਦਿੱਤੀ ਗਈ ਹੈ |
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਬੀਬੀਆਂ ਦੀਆਂ ਸੇਵਾਵਾਂ ਨੂੰ ਸਰਕਾਰ ਘੱਟੋ-ਘੱਟ ਉਜਰਤਾਂ ਅਧੀਨ ਲਵੇ : ਲੋਪੇ ਅਗਲੀ ਖ਼ਬਰ ਨੈਸ਼ਨਲ ਬਲਾਈਾਡਨੈਸ ਕੰਟਰੋਲ ਪ੍ਰੋਗਰਾਮ ਤਹਿਤ ਸਕੂਲ ਅਧਿਆਪਕਾਂ ਨੂੰ ਦਿੱਤੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।