19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਤਿੰਨ ਲੜਕੀਆਂ ਨੇ ਆਪਣੇ ਪੱਧਰ ਉੱਤੇ ਮਦਦ ਜੁਟਾ ਕੇ ਤਿਆਰ ਕੀਤਾ ਮਹਿਮਾਨ ਕਮਰਾ

ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥਣਾਂ ਵਲੋਂ ਤਿਆਰ ਕੀਤਾ ਮਹਿਮਾਨ ਕਮਰਾ ਦੇਖਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਹੋਰ ਅਧਿਕਾਰੀ | ਅਜੀਤ ਤਸਵੀਰ <br/> 21-07-2025
ਪਟਿਆਲਾ, 20 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਬੀਬੀ ਸਾਹਿਬ ਕੌਰ ਹੋਸਟਲ ਵਿਚ ਵਿਦਿਆਰਥਣਾਂ ਵਲੋਂ ਆਪਣੇ ਪੱਧਰ ਉੱਤੇ ਮਦਦ ਜੁਟਾ ਕੇ ਤਿਆਰ ਕੀਤੇ ਗਏ ਨਵੇਂ ਮਹਿਮਾਨ ਕਮਰੇ ਦਾ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਉਦਘਾਟਨ ਕੀਤਾ ਗਿਆ | ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਸਟਲ ਦੀਆਂ ਵਿਦਿਆਰਥਣਾਂ ਜਸਨੀਤ ਕੌਰ (ਕਾਮਰਸ ਵਿਭਾਗ), ਗਗਨ ਬਰਾੜ (ਬਨਸਪਤੀ ਵਿਭਾਗ) ਅਤੇ ਗੁਰਵਰਿੰਦਰ ਕੌਰ (ਬਨਸਪਤੀ ਵਿਭਾਗ) ਨੇ ਆਪਣੇ ਹੋਸਟਲ ਲਈ ਕੁਝ ਵਧੀਆ ਕਰਨ ਦੀ ਇੱਛਾ ਨਾਲ਼ ਅਜਿਹਾ ਕਦਮ ਉਠਾਇਆ ਹੈ | ਉਨ੍ਹਾਂ ਦੱਸਿਆ ਕਿ ਆਪਣੇ ਥੀਸਿਸ ਜਮ੍ਹਾਂ ਕਰਵਾਉਣ ਤੋਂ ਬਾਅਦ ਵਿਦਿਆਰਥਣਾਂ ਨੇ ਆਪਣੇ ਹੋਸਟਲ ਦੀ ਸੀਨੀਅਰ ਵਾਰਡਨ ਮੈਡਮ ਹਰਪ੍ਰੀਤ ਕੌਰ ਨਾਲ ਮਿਲ ਕੇ ਮਹਿਮਾਨ ਕਮਰਾ ਤਿਆਰ ਕਰਨ ਦਾ ਵਿਚਾਰ ਕੀਤਾ ਅਤੇ ਇੱਥੇ ਟਾਇਲ ਲਗਵਾਉਣ ਤੋਂ ਲੈ ਕੇ ਫਰਨੀਚਰ ਆਦਿ ਤੱਕ ਦਾ ਆਪਣੇ ਪੱਧਰ ਉੱਤੇ ਇੰਤਜ਼ਾਮ ਕਰਦਿਆਂ ਇਸ ਕੰਮ ਨੂੰ ਨੇਪਰੇ ਚੜਿ੍ਹਆ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨੂੰ ਵਧਾਉਣਗੇ |
ਉਨ੍ਹਾਂ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ਸਾਡੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਪ੍ਰਤੀ ਕਿੰਨਾ ਦਿਲੀ ਲਗਾਅ ਹੈ | ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਸੀਨੀਅਰ ਵਾਰਡਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੇ ਤਿੰਨ ਹੋਰ ਭਲਾਈ ਵਾਲੇ ਕੰਮ ਵੀ ਸ਼ੁਰੂ ਕੀਤੇ ਹਨ | ਇਨ੍ਹਾਂ ਕਾਰਜਾਂ ਵਿੱਚ ਅਜਿਹੇ ਥਿ੍ਫਟ ਸਟੋਰ ਦੀ ਸ਼ੁਰੂਆਤ ਕਰਨਾ ਵੀ ਸ਼ਾਮਿਲ ਹੈ ਜਿੱਥੇ ਲੋੜਵੰਦ ਵਿਦਿਆਰਥੀ ਕੱਪੜੇ ਅਤੇ ਹੋਰ ਚੀਜ਼ਾਂ ਲੈ ਸਕਦੇ ਹਨ | ਇਸੇ ਤਰ੍ਹਾਂ ਇਕ ਬੁੱਕ-ਬੈਂਕ ਸਥਾਪਿਤ ਕੀਤਾ ਗਿਆ ਹੈ ਜਿੱਥੇ ਪੁਰਾਣੀਆਂ ਕਿਤਾਬਾਂ ਰੱਖੀਆਂ ਜਾ ਸਕਦੀਆਂ ਹਨ, ਅਤੇ ਇਕ ਇਮਾਨਦਾਰੀ ਸਟੇਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਵਿਦਿਆਰਥੀ ਸਟੇਸ਼ਨਰੀ ਲੈ ਕੇ ਆਪਣੀ ਸਮਰੱਥਾ ਅਨੁਸਾਰ ਦਾਨ ਕਰ ਸਕਦੇ ਹਨ |
ਪਿਛਲੀ ਖ਼ਬਰ ਸਿਦਕ ਤੇ ਸ਼ਿੱਦਤ ਨਾਲ ਕੀਤੀ ਮਿਹਨਤ ਰੰਗ ਲਿਆਉਂਦੀ ਹੈ-ਨੌਹਰਾ ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਬੀਬੀਆਂ ਦੀਆਂ ਸੇਵਾਵਾਂ ਨੂੰ ਸਰਕਾਰ ਘੱਟੋ-ਘੱਟ ਉਜਰਤਾਂ ਅਧੀਨ ਲਵੇ : ਲੋਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।