19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਐੱਸ.ਆਰ.ਐੱਸ. ਵਿਦਿਆਪੀਠ 'ਚ ਮਨਾਇਆ ਵਣ-ਮਹਾਂਉਤਸਵ - ਗੁਰਸ਼ਰਨ ਕੌਰ ਰੰਧਾਵਾ ਨੇ ਲਗਾਇਆ ਬੂਟਾ <br/>

ਅਜੀਤ ਡੈਸਕ 21-07-2025
ਸਮਾਣਾ, 20 ਜੁਲਾਈ (ਹਰਵਿੰਦਰ ਸਿੰਘ ਟੋਨੀ)-ਐੱਸ. ਆਰ. ਐੱਸ. ਵਿਦਿਆਪੀਠ ਸਮਾਣਾ ਵਿਖੇ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜਰਨਲਿਸਟ ਪ੍ਰੈਸ ਕਲੱਬ ਸਮਾਣਾ ਨੇ ਵਣ ਵਿਭਾਗ ਪਟਿਆਲਾ ਅਤੇ ਸਕੂਲ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਹੈ ਅਤੇ ਸਕੂਲ ਵਿਚ ਨਵੇਂ ਬੂਟੇ ਲਗਾਏ | ਮੁੱਖ ਮਹਿਮਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਪੱਤਰਕਾਰ ਬਿਕਰਮਜੀਤ ਸਿੰਘ ਵਿੱਕੀ ਅਤੇ ਵਣ ਮੰਡਲ ਅਫ਼ਸਰ ਪਟਿਆਲਾ ਗੁਰਅਮਨਪ੍ਰੀਤ ਸਿੰਘ ਸਨ | ਬੀਬਾ ਗੁਰਸ਼ਰਨ ਕੌਰ ਨੇ ਆਖਿਆ ਕਿ ਨਵੇਂ ਬੂਟੇ ਲਗਾ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਅਤੇ ਬੂਟਿਆਂ ਦੀ ਸੇਵਾ ਕਰਕੇ ਸਕੂਨ ਮਿਲਦਾ ਹੈ | ਉਹ ਹਰ ਸਾਲ ਛਾਂਦਾਰ ਤੇ ਫ਼ਲਦਾਰ ਬੂਟੇ ਮੁਫ਼ਤ ਵੰਡਦੇ ਹਨ | ਉਨ੍ਹਾਂ ਜਰਨਲਿਸਟ ਪ੍ਰੈਸ ਕਲੱਬ ਅਤੇ ਵਣ ਵਿਭਾਗ ਦੀ ਭਰਵੀਂ ਸ਼ਲਾਘਾ ਕੀਤੀ | ਸਕੂਲ ਵਿਚ ਪਹੁੰਚੇ ਮਹਿਮਾਨਾਂ ਦਾ ਸਕੂਲ ਦੀ ਉਪ-ਚੇਅਰਮੈਨ ਸਮਿਧਾ ਸਿੰਗਲਾ ਨੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਨਾਗੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਨਵੇਂ ਬੂਟੇ ਲਗਾਉਣ ਲਈ ਐੱਸ.ਆਰ.ਐੱਸ. ਵਿਦਿਆਪੀਠ ਨੂੰ ਚੁਣਿਆ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਚੇਅਰਮੈਨ ਅਮਿਤ ਸਿੰਗਲਾ ਖ਼ੁਦ ਵਾਤਾਵਰਨ ਪ੍ਰੇਮੀ ਹਨ ਜਿਨ੍ਹਾਂ ਦੀ ਦੇਖ-ਰੇਖ ਹੇਠ ਸਕੂਲ ਵਿਚ 6 ਹਜ਼ਾਰ ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਰੁੱਖ ਵਧ-ਫੁੱਲ ਰਹੇ ਹਨ | ਇਸ ਮੌਕੇ ਕਲੱਬ ਦੇ ਸਰਪ੍ਰਸਤ ਚਮਕੌਰ ਸਿੰਘ ਮੋਤੀਫ਼ਾਰਮ, ਪ੍ਰਧਾਨ ਪ੍ਰੀਤਮ ਸਿੰਘ ਨਾਗੀ, ਚੇਅਰਮੈਨ ਸਾਹਿਬ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੁਰੀ, ਦੀਵਾਨ ਥਰੇਜਾ, ਸੁਭਾਸ਼ ਪਾਠਕ, ਨਗਰ ਕੌਂਸਲ ਦੇ ਮੈਂਬਰ ਰਾਜ ਕੁਮਾਰ ਟਿੰਕਾ ਗਾਜੇਵਾਸ, ਨਵੀਨ ਸਿੰਗਲਾ, ਕਾਂਗਰਸੀ ਆਗੂ ਵਿਜੇ ਸਿੰਗਲਾ ਅਤੇ ਕਾਂਗਰਸ ਆਗੂ ਜਸਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਨੌਰ ਹਲਕੇ ਦੀਆਂ ਮੁਸ਼ਕਿਲਾਂ ਨਾ ਸੁਣਨ ਵਾਲਿਆਂ ਨੂੰ ਲੋਕ ਕਦੇ ਮਾਫ਼ ਨਹੀਂ ਕਰਨਗੇ : ਸਾਬਕਾ ਵਿਧਾਇਕ ਚੰਦੂਮਾਜਰਾ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਐਸ. ਸੀ. ਭਾਈਚਾਰਾ ਅਹਿਮ ਭੂਮਿਕਾ ਨਿਭਾਏਗਾ-ਹੈਰੀ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।