19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਧਾਨ ਸਭਾ ਚੋਣਾਂ 'ਚ ਐਸ. ਸੀ. ਭਾਈਚਾਰਾ ਅਹਿਮ ਭੂਮਿਕਾ ਨਿਭਾਏਗਾ-ਹੈਰੀ ਮਾਨ

ਦੇਵੀਗੜ੍ਹ ਵਿਖੇ ਐਸ.ਸੀ. ਭਾਈਚਾਰੇ ਦੀ ਬੈਠਕ ਉਪਰੰਤ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ, ਨਾਲ ਗੁਰਜੰਟ ਸਿੰਘ ਚੇਅਰਮੈਨ ਅਤੇ ਜੋਗਿੰਦਰ ਸਿੰਘ ਕਾਕੜਾ | ਤਸਵੀਰ : ਮੌਜੀ ਦੇਵੀਗੜ੍ਹ <br/> 21-07-2025
ਦੇਵੀਗੜ੍ਹ, 20 ਜੁਲਾਈ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਵਿਖੇ ਐਸ. ਸੀ. ਭਾਈਚਾਰੇ ਦੀ ਅਹਿਮ ਬੈਠਕ ਹਲਕਾ ਸਨੌਰ ਦੇ ਚੇਅਰਮੈਨ ਗੁਰਜੰਟ ਸਿੰਘ ਨਿਜ਼ਾਮਪੁਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਹਲਕਾ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਿਨ੍ਹਾਂ ਦੇ ਨਾਲ ਨਾਭਾ ਦੇ ਕੁਆਰਡੀਨੇਟਰ ਹਰਿੰਦਰ ਸਿੰਘ ਨਿੱਪੀ, ਜੋਗਿੰਦਰ ਸਿੰਘ ਕਾਕੜਾ ਨਾਭਾ ਦੇ ਕੁਆਰਡੀਨੇਟਰ, ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਕੁਲਵਿੰਦਰ ਸਿੰਘ ਸੁੱਖੇਵਾਲ ਹਾਜ਼ਰ ਸਨ |
ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦਿਆਂ ਹੈਰੀ ਮਾਨ ਨੇ ਕਿਹਾ ਕਿ ਐਸ. ਸੀ. ਭਾਈਚਾਰਾ ਹਲਕਾ ਸਨੌਰ ਵਿਚ ਵੋਟ ਬੈਂਕ ਹੈ ਅਤੇ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ | ਜਿਨ੍ਹਾਂ ਦੀ ਹਮਾਇਤ ਤੋਂ ਬਿਨਾਂ ਕੋਈ ਵੀ ਰਾਜਨੀਤਿਕ ਪਾਰਟੀ ਇੱਥੋਂ ਜਿੱਤ ਹਾਸਲ ਨਹੀਂ ਕਰ ਸਕਦੀ | ਉਨ੍ਹਾਂ ਕਿਹਾ ਕਿ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਭਾਈਚਾਰਾ ਨਿਰਣਾਇਕ ਭੂਮਿਕਾ ਨਿਭਾਏਗਾ ਅਤੇ ਕਾਂਗਰਸ ਪਾਰਟੀ ਸਰਕਾਰ ਦੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਏਗਾ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ ਐਸ.ਸੀ. ਭਾਈਚਾਰੇ ਨੂੰ ਉੱਚ ਅਹੁਦੇ ਤੇ ਨੈਤਿਕ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ 25 ਜੁਲਾਈ ਨੂੰ ਪੰਜਾਬ ਸਰਕਾਰ ਵਿਰੁੱਧ ਦੇਵੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਮਹਿਕ ਗਰੇਵਾਲ ਨੈਣਾਂ, ਅਸ਼ਵਨੀ ਬੱਤਾ ਚੇਅਰਮੈਨ ਬਲਾਕ ਸੰਮਤੀ ਸਨੌਰ, ਹਰਵੀਰ ਸਿੰਘ ਥਿੰਦ ਪ੍ਰਧਾਨ ਭੁੰਨਰਹੇੜੀ, ਕਰਮਜੀਤ ਲਚਕਾਣੀ, ਜਗਦੀਪ ਭੰਬੂਆਂ, ਗੁਰਤੇਜ ਨਿਜ਼ਾਮਪੁਰ, ਸ਼ਮਸ਼ੇਰ ਸਿੰਘ ਨੂਰਖੇੜੀਆਂ, ਲੱਡਾ ਮਿਹੋਣ, ਕਰਮਜੀਤ ਕਪੂਰੀ, ਗੁਰਮੀਤ ਸਿੰਘ ਬੁਡੇਮਾਜਰਾ, ਨਰਿੰਦਰ ਸਿੰਘ ਕੋਹਲੇਮਾਜਰਾ, ਰਣਜੀਤ ਸਿੰਘ ਖੇਡੀ ਰਾਨਵਾਂ, ਕੇਵਲ ਸਿੰਘ, ਰਣਧੀਰ ਸਿੰਘ ਕਪੂਰੀ, ਰਾਣਾ ਮੰਡਲ ਪ੍ਰਧਾਨ ਸਨੌਰ, ਤਿਲਕ ਰਾਜ ਸ਼ਰਮਾ, ਜਰਨੈਲ ਸਿੰਘ ਚੂੰਹਟ, ਸ਼ੈਲੀ ਭਾਂਖਰ, ਚੰਨੀ ਭੰਬੂਆਂ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਆਰ.ਐੱਸ. ਵਿਦਿਆਪੀਠ 'ਚ ਮਨਾਇਆ ਵਣ-ਮਹਾਂਉਤਸਵ - ਗੁਰਸ਼ਰਨ ਕੌਰ ਰੰਧਾਵਾ ਨੇ ਲਗਾਇਆ ਬੂਟਾ <br/> ਅਗਲੀ ਖ਼ਬਰ ਸਨੌਰ ਦੇ ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।