ਰਾਜਪੁਰਾ, 19 ਜੁਲਾਈ (ਰਣਜੀਤ ਸਿੰਘ)-ਨਗਰ ਕੌਂਸਲ ਰਾਜਪੁਰਾ ਵਿਖੇ ਬੀਤੇ ਕਰੀਬ ਪੌਣੇ ਪੰਜ ਸਾਲਾਂ ਤੋਂ ਫਾਇਰ ਵਿਭਾਗ ਦਾ ਕੰਮ ਕਾਰ ਬਿਨਾਂ ਫਾਇਰ ਅਫ਼ਸਰ ਤੋਂ ਹੀ ਰੋੜਿ੍ਹਆ ਜਾ ਰਿਹਾ ਹੈ | ਸਾਲ 2020 ਵਿਚ ਫਾਇਰ ਸਟੇਸ਼ਨ ਅਫ਼ਸਰ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਲੋਕਲ ਬਾਡੀ ਦੀ ਇਹ ਅਹਿਮ ਆਸਾਮੀ ਖਾਲੀ ਪਈ ਹੈ | ਇਸ ਦੇ ਕੰਮ ਕਾਰ ਦੀ ਜ਼ਿੰਮੇਵਾਰੀ ਦਾ ਭਾਰ ਜ਼ਿਲ੍ਹਾ ਚੀਫ਼ ਅਫ਼ਸਰ ਦੇ ਮੋਢਿਆਂ 'ਤੇ ਪਾਇਆ ਗਿਆ ਹੈ ਅਤੇ ਉਹ ਹਫਤੇ ਵਿਚ ਦੋ ਦਿਨ ਆ ਕੇ ਜ਼ਰੂਰੀ ਕੰਮ ਕਾਰ ਕਰਦੇ ਹਨ | ਜਾਣਕਾਰੀ ਮੁਤਾਬਿਕ ਰਾਜਪੁਰਾ ਦੀ ਨਗਰ ਕੌਂਸਲ ਏ-ਕਲਾਸ ਕੈਟਾਗਰੀ ਵਿਚ ਸੁਮਾਰ ਹੈ ਤੇ ਇਸ ਦਾ ਏਰੀਆ ਵੀ ਕਾਫੀ ਜ਼ਿਆਦਾ ਹੈ | ਇਸ ਵਿਚ ਸ਼ੰਭੂ, ਬਨੂੜ, ਚੰਡੀਗੜ੍ਹ ਰੋਡ ਪਟਿਆਲਾ ਰੋਡ ਤੋਂ ਲੈ ਕੇ ਹੋਰ ਏਰੀਆ ਦਾ ਕਾਫੀ ਜ਼ਿਆਦਾ ਭਾਰ ਹੈ | ਸਬ ਡਵੀਜ਼ਨ ਵਿਚ ਦਰਜਨਾਂ ਹੀ ਵੱਡੀਆਂ ਅਤੇ ਛੋਟੀਆਂ ਉਦਯੋਗਿਕ ਇਕਾਈਆਂ ਹਨ | ਇਨ੍ਹਾਂ ਵਿਚ ਫਾਇਰ ਸੇਫ਼ਟੀ ਸਿਸਟਮ ਦਾ ਪ੍ਰਬੰਧਾਂ ਦੀ ਦੇਖ ਰੇਖ ਕਰਨ ਦੇ ਨਾਲ-ਨਾਲ ਐਨ.ਓ.ਸੀ ਵੀ ਦੇਣੀ ਪੈਂਦੀ ਹੈ | ਫਾਇਰ ਸਟੇਸ਼ਨ ਅਫ਼ਸਰ ਦੀ ਆਸਾਮੀ ਗਜ਼ਟਿਡ ਪੋਸਟ ਹੋਣ ਦੇ ਨਾਲ ਸੁਪਰਡੇੈਂਟ ਦੀ ਪੋਸਟ ਦੇ ਬਰਾਬਰ ਦੀ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਚੀਫ਼ ਫਾਇਰ ਅਫ਼ਸਰ ਜਿਹੜੇ ਕਿ ਹਫਤੇ ਵਿਚ ਦੋ ਦਿਨ ਲਈ ਆਉਂਦੇ ਹਨ, ਕਾਰਨ ਆਮ ਲੋਕਾਂ ਨੰੂ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਸੰਪਰਕ ਕਰਨ ਦੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਫਾਇਰ ਸਟੇਸ਼ਨ ਅਫ਼ਸਰ ਦੀ ਖਾਲੀ ਪੋਸਟ ਨੰੂ ਲੈ ਕੇ ਵਿਭਾਗ ਨਾਲ ਵਿਚਾਰ ਕੀਤੀ ਜਾਵੇਗੀ ਅਤੇ ਜਲਦ ਹੱਲ ਕੀਤਾ ਜਾਵੇਗਾ |