ਪਟਿਆਲਾ, 19 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਯੂਨਾਈਟਿਡ ਕਿੰਗਡਮ ਸਕਾਟਲੈਂਡ ਵਿਖੇ ਹੋਏ ਇੰਟਰਨੈਸ਼ਨਲ ਮਾਰਸ਼ਲ ਆਰਟਸ ਮੁਕਾਬਲਿਆਂ 'ਚੋਂ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਅਤੇ ਕਰਾਟੇ ਕੋਚ ਅਰਮਾਨ ਸਿੰਘ ਦੀ ਦੇਖਰੇਖ ਵਿਚ ਹਿੱਸਾ ਲਿਆ | ਇਸ ਮੁਕਾਬਲੇ ਵਿਚ ਸਰਤਾਜ ਸਿੰਘ ਨੇ ਸਿਲਵਰ, ਮਨਪ੍ਰੀਤ ਸਿੰਘ ਨੇ ਸਿਲਵਰ ਅਤੇ ਮਾਨਇੰਦਰ ਸਿੰਘ ਨੇ ਬਰੋਂਜ ਮੈਡਲ ਹਾਸਲ ਕੀਤਾ | ਇਸ ਦੇ ਨਾਲ ਹੀ ਕਰਾਟੇ ਕੋਚ ਅਰਮਾਨ ਸਿੰਘ ਨੇ ਕਾਂਤਾ ਈਵੈਂਟ ਵਿਚ ਹਿੱਸਾ ਲੈ ਕੇ ਇੱਕ ਸਿਲਵਰ ਅਤੇ ਇੱਕ ਬਰੋਂਜ ਮੈਡਲ ਹਾਸਲ ਕੀਤਾ | ਇਸ ਮੌਕੇ ਤੇ ਖਿਡਾਰੀਆਂ ਨੂੰ ਟੂਰਨਾਮੈਂਟ ਪ੍ਰਬੰਧਕ ਬਿਲ ਹੇਅਰ ਵੱਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰ ਯੋਗ ਹੈ ਕਿ ਜਦੋਂ ਇਹ ਟੀਮ ਸਕਾਟਲੈਂਡ ਤੋਂ ਲੰਡਨ ਪੁੱਜੀ ਤਾਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗੁਰ ਸਿਮਰਨ ਸਿੰਘ ਰੁਪਿੰਦਰ ਕੌਰ ਭਾਈ ਹਰ ਕਰਤਾਰ ਸਿੰਘ ਭਾਈ ਹਰਪ੍ਰੀਤ ਸਿੰਘ ਸੇਵਾਦਾਰ ਰਵੀ ਸਿੰਘ ਅਤੇ ਮਨਜੋਤ ਸਿੰਘ ਵੱਲੋਂ ਕੋਚ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਜਾਬੀ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ ਉਨ੍ਹਾਂ ਨੇ ਕੋਚ ਸਤਵਿੰਦਰ ਸਿੰਘ ਅਰਮਾਨ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ |