16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਈ. ਟੀ. ਆਈ. ਠੇਕਾ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 20-07-2025
ਨਾਭਾ, 19 ਜੁਲਾਈ (ਜਗਨਾਰ ਸਿੰਘ ਦੁਲੱਦੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅੰਦਰ ਠੇਕਾ ਮੁਲਾਜਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਅੰਦਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂ ਜੋ ਠੇਕਾ ਮੁਲਾਜਮਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਠੇਕਾ ਮੁਲਾਜਮ ਅਸਮਾਨ ਛੂੰਹਦੀ ਮਹਿੰਗਾਈ ਵਿਚ ਸਿਰਫ 15000 ਰੁਪਏ 'ਚ ਹੀ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ | ਇਸੇ ਤਹਿਤ ਅੱਜ ਨਾਭਾ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਠੇਕਾ ਮੁਲਾਜਮ ਇੰਸਟਰਕਟਰਾਂ ਵਲੋਂ ਗੇਟ ਰੈਲੀ ਕਰਕੇ ਸੂਬਾ ਸਰਕਾਰ ਖਿਲਾਫ ਰੋਸ ਮੁਜਾਹਰਾ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਨੂੰ ਪੱਕਾ ਕੀਤਾ ਜਾਵੇ | ਇਸ ਮੌਕੇ 'ਤੇ ਪ੍ਰਦਰਸ਼ਨਕਾਰੀ ਇੰਸਟਕਟਰਾਂ ਰਮਜਾਨ ਖਾਨ, ਅੰਮਿ੍ਤਪਾਲ ਸਿੰਘ, ਕਿਰਨ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਸੁਰਿੰਦਰ ਸਿੰਘ ਅਤੇ ਤਾਰਾ ਸਿੰਘ ਨੇ ਕਿਹਾ ਕਿ 15000 ਰੁਪਏ ਦੇ ਨਾਲ ਅੱਜ ਮਹਿੰਗਾਈ ਦੇ ਯੁੱਗ ਵਿੱਚ ਕੁਝ ਨਹੀਂ ਬਣਦਾ ਅਤੇ ਜਦੋਂ ਅਸੀਂ ਬਾਜਾਰ ਜਾਂਦੇ ਹਾਂ ਤਾਂ ਬਹੁਤ ਡਰਦੇ ਹਾਂ ਕਿ ਸਾਡੇ ਬੱਚੇ ਬਜਾਰ ਵਿਚ ਸਾਡੇ ਤੋਂ ਕੁਝ ਮੰਗ ਨਾ ਲੈਣ, ਕਿ ਸਾਨੂੰ ਇਹ ਸਮਾਨ ਜਰੂਰ ਲੈ ਕੇ ਦੇਵੋ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕਰੀਬ 16 ਸਾਲਾਂ ਤੋਂ ਠੇਕਾ ਭਰਤੀ 'ਤੇ ਕੰਮ ਕਰ ਰਹੇ ਹਾਂ ਅਤੇ ਇਸ ਸਰਕਾਰ ਤੋਂ ਸਾਨੂੰ ਬਹੁਤ ਹੀ ਆਸਾ ਉਮੀਦਾਂ ਸਨ ਕਿ ਇਹ ਸਰਕਾਰ ਸਾਨੂੰ ਪੱਕੇ ਕਰ ਦੇਵੇਗੀ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਪਹਿਲੀ ਵਾਰੀ ਗੇਟ ਰੈਲੀ ਕਰਕੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਲਦੀ ਪੱਕਿਆਂ ਕੀਤਾ ਜਾਵੇ ਤਾਂ ਜੋ ਹੋਰ ਸਰਕਾਰੀ ਮੁਲਾਜਮਾਂ ਦੀ ਤਰ੍ਹਾਂ ਅਸੀਂ ਵੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕੀਏ |
ਪਿਛਲੀ ਖ਼ਬਰ ਕੋਚ ਸਤਵਿੰਦਰ ਸਿੰਘ ਅਤੇ ਅਰਮਾਨ ਸਿੰਘ ਨੇ ਮਾਰਸ਼ਲ ਆਰਟ ਖੇਡਾਂ 'ਚ ਸਕਾਟਲੈਂਡ ਵਿਖੇ ਜਿੱਤੇ ਤਗਮੇ ਅਗਲੀ ਖ਼ਬਰ ਹਿਊਮਨ ਸਰਵਿਸ ਸੋਸਾਇਟੀ ਨੇ ਡੀ. ਐਸ. ਪੀ. ਜਸਵਿੰਦਰ ਸਿੰਘ ਢੀਂਡਸਾ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।