ਪਟਿਆਲਾ, 19 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਹਿਊਮਨ ਸਰਵਿਸ ਸੋਸਾਇਟੀ ਦੇ ਮੁੱਖ ਦਫਤਰ ਵਿਖੇ ਨਸ਼ੇ ਦੇ ਖਿਲਾਫ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੂੰ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਹਿਊਮਨ ਸਰਵਿਸ ਸੋਸਾਇਟੀ ਦੀ ਟੀਮ ਪੰਜਾਬ ਵਿੱਚ ਨਸ਼ੇ ਦੇ ਖਿਲਾਫ, ਪੌਦੇ ਲਗਾਉਣਾ, ਮੈਡੀਕਲ ਕੈਂਪ ਲਗਾਉਣਾ, ਬਲੱਡ ਕੈਂਪ ਲਗਾਉਣਾ, ਗਰੀਬ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਕੰਮ ਕਰ ਰਹੀ ਹੈ, ਦੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਪੰਜਾਬ ਪ੍ਰਧਾਨ ਹਿਊਮਨ ਸਰਵਿਸ ਸੋਸਾਇਟੀ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਪੁਲਿਸ ਅਫਸਰ ਹਨ ਅਤੇ ਬਹੁਤ ਸਮੇਂ ਤੋਂ ਹਿਊਮਨ ਸਰਵਿਸ ਸੁਸਾਇਟੀ ਦਾ ਸ਼ੋਸ਼ਲ ਕੰਮਾਂ ਵਿਚ ਪੂਰਾ ਸਹਿਯੋਗ ਦਿੰਦੇ ਹਨ | ਉਨਾਂ ਕਿਹਾ ਕਿ ਨਸ਼ੇ ਖਿਲਾਫ ਸਾਡੀ ਟੀਮ ਪੂਰੇ ਪੰਜਾਬ ਵਿਚ ਪੁਲਿਸ ਪ੍ਰਸ਼ਾਸ਼ਨ ਦੇ ਸਾਥ ਦੇਵੇਗੀ ਅਤੇ ਨਸ਼ੇ ਕਰਨ ਵਾਲੇ ਮਰੀਜਾਂ ਦਾ ਇਲਾਜ ਮੁਫਤ ਕਰਵਾਇਆ ਜਾਦਾ ਹੈ | ਇਸ ਮੌਕੇ ਬੌਕਸਰ ਸੂਰਜ ਸ਼ਰਮਾ, ਸਾਹਿਲ ਸ਼ਰਮਾ ਰਾਜੇਸਵਰ, ਜ਼ਸਵੀਰ ਪਾਲ, ਡਾਕਟਰ ਸੁਸ਼ੀਲ ਮਸੀਂਹ, ਕਿਰਨ ਠਾਕੁਰ, ਬੋਬੀ, ਕਿ੍ਸ਼ਨਾ, ਧਰਮਿੰਦਰ ਬਿ੍ਜਮੋਹਨ, ਹਰੀਓਮ ਆਦਿ ਮੌਜੂਦ ਸਨ |