ਪਟਿਆਲਾ, 19 ਜੁਲਾਈ (ਅ. ਸ. ਆਹਲੂਵਾਲੀਆ)-ਹਿੰਦੁਸਤਾਨ 'ਚ ਸਭ ਤੋਂ ਵੱਧ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਕਰਨ ਦੇ ਮਾਮਲੇ ਪੰਜਾਬ 'ਚ ਹੀ ਵੇਖਣ ਸੁਣਨ ਨੂੰ ਆ ਰਹੇ ਹਨ | ਸਰਕਾਰ ਦਾ ਇਸ ਵੱਲ ਬਹੁਤਾ ਧਿਆਨ ਨਹੀਂ ਹੈ ਜਿਸ ਦੀ ਮਿਸਾਲ ਲਿਆਂਦੇ ਗਏ ਬੇਅਦਬੀ ਬਿਲ ਤੋਂ ਮਿਲਦੀ ਹੈ | ਇਹ ਗੱਲ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਐਸ.ਆਰ. ਲੱਧੜ ਵਲੋਂ ਅਜ ਪਟਿਆਲਾ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਕਹੀ ਗਈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਇਹ ਮਾਮਲੇ ਵਧਦੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹਨ | ਆਪਸੀ ਭਾਈਚਾਰਕ ਸਾਂਝ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ, ਸਰਕਾਰ ਅਤੇ ਪੁਲਿਸ ਤੰਤਰ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ | ਇਸ ਮੌਕੇ ਵਿਜੈ ਕੁਮਾਰ ਕੂਕਾ, ਸਚਿਨ ਸ਼ਰਮਾ, ਸੋਨੂੰ ਸੰਗਰ, ਅਨਿਲ ਮੰਗਲਾ, ਹਰਦੇਵ ਸਿੰਘ ਬਲੀ, ਗੁਰਬਚਨ ਸਿੰਘ ਲਚਕਾਣੀ, ਇੰਦਰ ਨਾਰੰਗ, ਰਾਜੀਵ ਸ਼ਰਮਾ, ਵਿਨੀਤ ਸਹਿਗਲ, ਹਰਪ੍ਰੀਤ ਸਿੰਘ ਭਾਂਬਰਾ, ਮਨੀਸ਼ਾ ਉਪਲ, ਦੇਵ ਪ੍ਰਕਾਸ਼, ਮਨਸ਼ੀਕ ਗਰਗ, ਹਰਮੇਸ਼ ਸਿੰਗਲਾ ਆਦਿ ਵੀ ਮੌਜੂਦ ਸਨ |