15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼ਹੀਦੀ ਚੇਤਨਾ ਮਾਰਚ 26 ਨੂੰ -ਪੰਥਕ ਜਥੇਬੰਦੀਆਂ ਦੀ ਹੋਈ ਭਰਵੀਂ ਇਕੱਤਰਤਾ

ਜਥੇਦਾਰ ਸਤਵਿੰਦਰ ਸਿੰਘ ਟੌਹੜਾ ਸ਼ਹੀਦੀ ਚੇਤਨਾ ਮਾਰਚ ਸਬੰਧੀ ਹੋਈ ਇਕੱਤਰਤਾ ਉਪਰੰਤ ਜਾਣਕਾਰੀ ਦਿੰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 20-07-2025
ਨਾਭਾ, 19 ਜੁਲਾਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਧਰਮ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਚੇਤਨਾ ਮਾਰਚ ਨੂੰ ਲੈ ਕੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸੰਗਤਾਂ ਦੀ ਇਕੱਤਰਤਾ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਗਿਆਨੀ ਪਿ੍ਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਚੇਤਨਾ ਮਾਰਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਪਿੰਡ ਗੁਣੀਕੇ ਤੋਂ ਸਵੇਰੇ 8 ਵਜੇ ਸ਼ੁਰੂ ਹੋ ਕੇ ਪਿੰਡ ਰਾਮਗੜ੍ਹ ਬੌੜਾਂ, ਥੂਹੀ, ਰੋਹਟਾ ਸਾਹਿਬ, ਅਗੌਲ, ਧੰਗੇੜਾ ਸਾਹਿਬ ਤੋਂ ਹੁੰਦਾ ਹੋਇਆ ਪਿੰਡ ਸਿੰਬੜੋ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਜਥੇਦਾਰ ਟੌਹੜਾ ਨੇ ਕਿਹਾ ਕਿ ਇਸ ਸ਼ਹੀਦੀ ਚੇਤਨਾ ਮਾਰਚ ਦੇ ਰਸਤੇ ਨੂੰ ਜਿੱਥੇ ਹਲਕੇ ਦੀਆਂ ਸੰਗਤਾਂ ਵਲੋਂ ਸਜਾਇਆ ਜਾਵੇਗਾ ਉਥੇ ਪਿੰਡ ਵਾਸੀਆਂ ਵੱਲੋਂ ਸੰਗਤਾਂ ਲਈ ਮਾਰਚ ਦੇ ਰਸਤੇ ਵਿਚ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਸਜਾਏ ਜਾਣਗੇ | ਅੱਜ ਦੀ ਇਕੱਤਰਤਾ ਵਿੱਚ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਪਿ੍ਤਪਾਲ ਸਿੰਘ ਪਟਿਆਲਾ, ਸੰਤ ਬਾਬਾ ਰੌਸ਼ਨ ਸਿੰਘ ਧਬਲਾਨ, ਸੰਤ ਬਾਬਾ ਰਣਜੀਤ ਸਿੰਘ ਢਿੰਗੀ, ਬਾਬਾ ਧਰਮ ਸਿੰਘ ਧੰਗੇੜਾ, ਬਾਬਾ ਕਰਨੈਲ ਸਿੰਘ ਗੁਣੀਕੇ, ਮੈਨੇਜਰ ਅਮਰੀਕ ਸਿੰਘ ਰੋਹਟਾ, ਤੇਜਿੰਦਰ ਸਿੰਘ ਤੇਜੀ ਰੋਹਟਾ, ਧਰਮਿੰਦਰ ਸਿੰਘ ਭੋਜੋ ਮਾਜਰੀ, ਦਲਵੀਰ ਸਿੰਘ ਥੂਹੀ, ਭਾਈ ਹਰਪਾਲ ਸਿੰਘ ਦੁਲੱਦੀ, ਬਲਦੇਵ ਸਿੰਘ ਗੁਰਦਿਤਪੁਰਾ, ਸੁਖਵਿੰਦਰ ਸਿੰਘ ਗਦਾਈਆ, ਬਾਬਾ ਮੰਗਾਂ ਸਿੰਘ ਅਗੌਲ, ਗੁਰਜੰਟ ਸਿੰਘ ਸਿੰਬੜੋ, ਸੁਖਪਿੰਦਰ ਸਿੰਘ, ਭਜਨ ਸਿੰਘ ਖੋਖ, ਪਿਸ਼ੋਰਾ ਸਿੰਘ ਧਾਲੀਵਾਲ, ਮਹਿੰਦਰ ਸਿੰਘ ਕਲਿਹਾਣਾ, ਬਲਵਿੰਦਰ ਸਿੰਘ ਬੌੜਾਂ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸੰਗਰਾਂਦ ਦੇ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 'ਚ ਦੀਵਾਨ ਸਜਾਏ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।