28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਿਆਸੀ ਪਾਰਟੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਸਮਾਣਾ ਦਾ ਵਿਕਾਸ ਰੁਕਿਆ <br/>

ਹਰਪ੍ਰੀਤ ਸਿੰਘ ਕੂਕਾ ਅਤੇ ਚੇਤਨ ਸਿੰਘ ਜੌੜਾਮਾਜਰਾ <br/> ਸਮਾਣਾ ਦੀ ਤਹਿਸੀਲ ਸੜਕ ਦੀ ਪੁਲੀ ਹੇਠਾਂ ਫੈਲੀ ਗੰਦਗੀ ਦਾ ਦਿ੍ਸ਼ | ਤਸਵੀਰ-ਪ੍ਰੀਤਮ ਸਿੰਘ ਨਾਗੀ | (ਸੱਜੇ) ਥਾਂ-ਥਾਂ ਤੋਂ ਟੁੱਟੀ ਹੋਈ ਤਹਿਸੀਲ ਸੜਕ ਸਮਾਣਾ | ਤਸਵੀਰਾਂ : ਪ੍ਰੀਤਮ ਸਿੰਘ ਨਾਗੀ <br/> 19-07-2025
-ਪ੍ਰੀਤਮ ਸਿੰਘ ਨਾਗੀ-
ਸਮਾਣਾ, 18 ਜੁਲਾਈ-ਸਮਾਣਾ ਦੇ ਲੋਕਾਂ ਦੀ ਕਿਸਮਤ ਕਹੀਏ ਜਾਂ ਸਿਆਸੀ ਪਾਰਟੀਆਂ ਦੀ ਆਪਸੀ ਰੰਜਸ਼, ਜਿਸ ਦੀ ਸਮਾਣਾ ਦੇ ਵਿਕਾਸ ਦੀ ਗੱਡੀ ਲਗਾਤਾਰ ਨਹੀਂ ਚੱਲਦੀ | 2017 ਵਿਚ ਸੂਬੇ ਵਿਚ ਕਾਂਗਰਸ ਸਰਕਾਰ ਦੀ ਸਰਕਾਰ ਆਈ ਤਾਂ ਨਗਰ ਕੌਂਸਲ 'ਤੇ ਅਕਾਲੀ ਦਲ ਦਾ ਕਬਜ਼ਾ ਸੀ ਤੇ ਕਰੀਬ ਤਿੰਨ ਸਾਲ ਬਾਅਦ ਨਗਰ ਕੌਂਸਲ ਕਾਂਗਰਸ ਦੇ ਹੱਥਾਂ ਵਿਚ ਆਈ ਤਾਂ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ 2 ਸਾਲਾਂ ਵਿਚ ਜ਼ਿਕਰਯੋਗ ਵਿਕਾਸ ਕਾਰਜ ਕਰਵਾਏ | ਸਾਲ 2022 ਵਿਚ ਜਦੋਂ ਸੂਬੇ ਦੀ ਵਾਗਡੋਰ 'ਆਪ' ਕੋਲ ਆ ਗਈ ਹੈ ਤਾਂ ਨਗਰ ਕੌਂਸਲ ਸਮਾਣਾ ਕਾਂਗਰਸ ਦੇ ਹੱਥਾਂ ਵਿਚ ਰਹਿ ਗਈ ਹੈ | ਇਨ੍ਹਾਂ ਦਿਨਾਂ ਵਿਚ ਕਾਂਗਰਸੀ ਨਗਰ ਕੌਂਸਲ ਦਾ ਪ੍ਰਧਾਨ ਅਸ਼ਵਨੀ ਗੁਪਤਾ ਬਰਖ਼ਾਸਤ ਚੱਲ ਰਿਹਾ ਹੈ ਪਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੋਈ | ਨਗਰ ਕੌਂਸਲ ਦੇ ਸੂਤਰਾਂ ਅਨੁਸਾਰ ਜਦੋਂ ਦੀ ਪੰਜਾਬ ਵਿਚ 'ਆਪ' ਦੀ ਸਰਕਾਰ ਆਈ ਹੈ, ਨਗਰ ਕੌਂਸਲ ਨੂੰ ਕੋਈ ਗਰਾਂਟ ਨਹੀਂ ਆਈ ਤੇ ਗਰਾਂਟ ਨਾ ਆਉਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਬੰਦ ਹਨ | ਸ਼ਹਿਰ ਦੀਆਂ ਸੜਕਾਂ 'ਤੇ ਟੋਏ ਪਏ ਹੋਏ ਹਨ | ਕਈ ਥਾਵਾਂ ਤੋਂ ਸੜਕਾਂ ਦੀ ਹਾਲਤ ਖ਼ਸਤਾ ਹੈ | ਕਈ ਕਲੋਨੀਆਂ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਪਰ ਗਲੀਆਂ ਕੱਚੀਆਂ ਹਨ | ਨਗਰ ਕੌਂਸਲ ਵਲੋਂ ਸੜਕਾਂ ਦੀ ਮੁਰੰਮਤ ਕਰਨ ਲਈ ਟਾਕੀਆਂ ਲਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਜ਼ਿਆਦਾਤਰ ਸੜਕਾਂ 'ਤੇ ਟੋਏ ਪਏ ਹੋਏ ਹਨ ਜਿਹੜੇ ਦਿਨ ਪ੍ਰਤੀ ਦਿਨ ਹੋਰ ਡੂੰਘੇ ਹੁੰਦੇ ਜਾ ਰਹੇ ਹਨ | ਸ਼ਹਿਰ ਵਿਚ ਸਫ਼ਾਈ ਦੀ ਵਿਵਸਥਾ ਸਹੀ ਨਹੀਂ ਹੈ | ਲੋਕਾਂ ਨੇ ਆਪਣੀ ਮਰਜ਼ੀ ਨਾਲ ਸੜਕਾਂ ਕਿਨਾਰੇ ਡੰਪ ਬਣਾਏ ਹੋਏ ਹਨ ਜਿਸ ਕਰਕੇ ਮੀਂਹ ਦੇ ਦਿਨਾਂ ਵਿਚ ਸੜਕਾਂ 'ਤੋਂ ਲੰਘਣ ਵਾਲੇ ਲੋਕਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਬਲਿਕ ਸਕੂਲ ਨੇੜੇ ਆਵਾਰਾ ਗਾਵਾਂ ਲਈ ਬਣਾਏ ਸ਼ੈੱਡ ਨੂੰ ਗੰਦਗੀ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਹੈ | ਪੂਰੇ ਸ਼ਹਿਰ ਵਿਚ ਇਕ ਵੀ ਕੂੜਾਦਾਨ ਨਹੀਂ | ਇਸ ਤਰ੍ਹਾਂ ਸ਼ਹਿਰ ਦੀ ਸਫ਼ਾਈ ਦੀ ਹਾਲਤ ਚੰਗੀ ਨਹੀਂ ਹੈ | ਸ਼ਹਿਰ ਦਾ ਮੁੱਖ ਨਿਕਾਸੀ ਨਾਲਾ ਢਕ ਤਾਂ ਦਿੱਤਾ ਗਿਆ ਹੈ ਪਰ ਸੜਕਾਂ ਦੀਆਂ ਪੁਲੀਆਂ ਹੇਠਾਂ ਹਮੇਸ਼ਾ ਗੰਦਗੀ ਇਕੱਠੀ ਹੋਈ ਰਹਿੰਦੀ ਹੈ | ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਸਵੱਛਤਾ ਦੀਆਂ ਗਰਾਂਟਾਂ ਆਈਆਂ ਹਨ ਜਿਸ ਨਾਲ ਮਸ਼ੀਨਰੀ ਵਗ਼ੈਰਾ ਖ਼ਰੀਦੀ ਗਈ ਹੈ | ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ |
ਨਗਰ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਕੂਕਾ ਦਾ ਮੰਨਣਾ ਹੈ ਕਿ ਲੋਕਾਂ ਨੂੰ ਸ਼ਹਿਰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਦਾ ਸਹਿਯੋਗ ਕਰਨਾ ਚਾਹੀਦਾ ਹੈ | ਆਬਾਦੀ ਤੇ ਖੇਤਰ ਦੇ ਲਿਹਾਜ਼ ਨਾਲ 100 ਸਫ਼ਾਈ ਸੇਵਕ ਹੋਰ ਭਰਤੀ ਕੀਤੇ ਜਾਣੇ ਚਾਹੀਦੇ ਹਨ |
ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਮਾਣਾ ਹਲਕਾ ਉਨ੍ਹਾਂ ਦਾ ਆਪਣਾ ਘਰ ਹੈ | ਸ਼ਹਿਰ ਵਿਚ ਕਰੋੜਾਂ ਰੁਪਏ ਖ਼ਰਚ ਕੇ ਸਰਬਪੱਖੀ ਸਹੂਲਤਾਂ ਵਾਲਾ ਤਹਿਸੀਲ ਕੰਪਲੈਕਸ ਬਣਾਇਆ ਜਾ ਰਿਹਾ ਹੈ | ਸ਼ਹਿਰ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਲੋਂ 65ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਨਵਲਦੀਪ ਸਿੰਘ ਮੌਲਵੀਵਾਲਾ ਵਲੋਂ ਸੜਕ ਦੇ ਨਿਰਮਾਣ ਸੰਬੰਧੀ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਮੁਲਾਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।