28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਵਲਦੀਪ ਸਿੰਘ ਮੌਲਵੀਵਾਲਾ ਵਲੋਂ ਸੜਕ ਦੇ ਨਿਰਮਾਣ ਸੰਬੰਧੀ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਮੁਲਾਕਾਤ <br/>

ਅਜੀਤ ਡੈਸਕ 19-07-2025
ਪਟਿਆਲਾ, 18 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸਟੇਟ ਵਾਈਸ ਪ੍ਰਧਾਨ, ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਨਵਲਦੀਪ ਸਿੰਘ ਮੌਲਵੀਵਾਲਾ ਜੋ ਕਿ ਹੁਣ ਮਾਲਵਾ ਪੂਰਬੀ ਤੋਂ ਜੋਨ ਦੇ ਇੰਚਾਰਜ ਵੀ ਲਗਾਏ ਗਏ ਹਨ, ਆਪਣੇ ਪਿੰਡ ਮੌਲਵੀਵਾਲਾ ਦੀ ਬਹੁਤ ਖਸਤਾ ਹਾਲਤ ਹੋ ਚੁੱਕੀ ਸੜਕ ਦੇ ਸੰਬੰਧ ਵਿਚ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੂੰ ਮਿਲੇ ਅਤੇ ਸੜਕ 18 ਫੁੱਟ ਚੌੜੀ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਟੁੱਟੀ ਹੋਈ ਹੋਣ ਕਰਕੇ ਅਤੇ ਇਸ ਦੀ ਚੌੜਾਈ ਘਟ ਹੋਣ ਕਰਕੇ ਪਿੰਡ ਵਾਲਿਆਂ ਨੂੰ ਆਉਣ-ਜਾਣ ਵਿਚ ਮੁਸ਼ਕਿਲ ਆਉਂਦੀ ਹੈ | ਰਾਜਬੀਰ ਸਿੰਘ ਘੁੰਮਣ ਨੇ ਮੌਕੇ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸੰਬੰਧਿਤ ਪੀ.ਡਬਲਯੂ.ਡੀ. ਅਧਿਕਾਰੀਆਂ ਨੂੰ ਤੁਰੰਤ ਆਦੇਸ਼ ਦਿੱਤੇ | ਇਸ ਸੰਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨਾਲ ਵੀ ਨਵਲ ਮੌਲਵੀਵਾਲਾ ਨੇ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੜਕ ਦਾ ਕੰਮ ਸ਼ੁਰੂ ਕੀਤਾ ਜਾਏਗਾ | ਇਸ ਸੰਬੰਧੀ ਮੌਲਵੀਵਾਲਾ ਨੇ ਰਾਜਬੀਰ ਸਿੰਘ ਘੁੰਮਣ ਦਾ ਧੰਨਵਾਦ ਵੀ ਕੀਤਾ |

ਪਿਛਲੀ ਖ਼ਬਰ ਸਿਆਸੀ ਪਾਰਟੀਆਂ ਦੀ ਆਪਸੀ ਖਹਿਬਾਜ਼ੀ ਕਾਰਨ ਸਮਾਣਾ ਦਾ ਵਿਕਾਸ ਰੁਕਿਆ <br/> ਅਗਲੀ ਖ਼ਬਰ ਡਾ. ਪੂਨਮ ਗੁਪਤਾ ਦੀ ਪੁਸਤਕ 'ਨੰਨੇ ਕਦਮ ਬੜੀ ਬਾਤੇਂ' ਦਾ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।