ਪਟਿਆਲਾ, 18 ਜੁਲਾਈ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮਲ ਮੋਦੀ ਕਾਲਜ ਵਿਖੇ ਸ੍ਰੀ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਵਲੋਂ ਕਰਵਾਏ ਗਏ ਸਮਾਗਮ ਵਿਚ ਡਾ. ਪੂਨਮ ਗੁਪਤਾ ਸਟੇਟ ਐਵਾਰਡੀ ਲੈਕਚਰਾਰ ਦੀ ਬਾਲ ਕਵਿਤਾਵਾਂ ਦੀ ਪੁਸਤਕ 'ਨੰਨੇ ਕਦਮ ਬੜੀ ਬਾਤੇਂ' ਦਾ ਲੋਕ ਅਰਪਣ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਸਨ | ਸਮਾਗਮ ਵਿਚ ਡਾ. ਰਵਿੰਦਰਪਾਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਡਾ. ਨੀਰਜ ਗੋਇਲ ਪਿ੍ੰਸੀਪਲ ਮੋਦੀ ਕਾਲਜ ਵਲੋਂ ਕੀਤੀ ਗਈ | ਡਾ. ਪੂਨਮ ਗੁਪਤਾ ਵਲੋਂ ਉਨ੍ਹਾਂ ਦੀ ਨਵੀਂ ਛਪੀ ਪੁਸਤਕ ਬਾਰੇ ਚਾਨਣਾ ਪਾਇਆ ਗਿਆ | ਪੁਸਤਕ 'ਨੰਨੇ ਕਦਮ ਬੜੀ ਬਾਤੇਂ' ਉਨ੍ਹਾਂ ਸਾਰਿਆਂ ਵਿਸ਼ਿਆਂ ਨੂੰ ਸਮੇਟਦੀ ਹੈ ਜੋ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜਰੂਰੀ ਹਨ | ਡਾ. ਰਵਿੰਦਰ ਪਾਲ ਸ਼ਰਮਾ ਨੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਬੜੀ ਲਾਹੇਵੰਦ ਸਿੱਧ ਹੋਵੇਗੀ | ਡਾ. ਨੀਰਜ ਗੋਇਲ ਪਿ੍ੰਸੀਪਲ ਮੋਦੀ ਕਾਲਜ ਨੇ ਡਾ. ਪੂਨਮ ਗੁਪਤਾ ਦੀ ਨਵੀਂ ਛਪੀ ਕਿਤਾਬ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਕਾਲਜ ਵਲੋਂ ਡਾ. ਪੂਨਮ ਗੁਪਤਾ ਨੂੰ ਉਨ੍ਹਾਂ ਦੇ ਸਿੱਖਿਆ ਅਤੇ ਲੇਖਣ ਦੇ ਖੇਤਰ ਲਈ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ | ਜ਼ਿਕਰ ਯੋਗ ਹੈ ਕਿ ਡਾ. ਪੂਨਮ ਗੁਪਤਾ ਦੀਆਂ ਪਹਿਲਾਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਵਲੋਂ ਕਈ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਜਾ ਚੁੱਕੀਆਂ ਹਨ | ਡਾ. ਗੁਪਤਾ ਵਲੋਂ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਅਤੇ ਉਸ ਦੇ ਪ੍ਰਧਾਨ ਅਕਸ਼ੇ ਕੁਮਾਰ ਖਨੋਰੀ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਅਯੋਜਿਤ ਛੇਵੇਂ ਇਨਾਮ ਵੰਡ ਸਮਾਰੋਹ ਦੀ ਕਾਮਯਾਬੀ ਤੇ ਵਧਾਈ ਦਿੱਤੀ ਗਈ | ਇਸ ਮੌਕੇ ਸ਼੍ਰੀ ਰਜੀਬ ਬਾਂਸਲ ਉੱਘੇ ਸਮਾਜ ਸੇਵੀ, ਮਨੋਜ ਗੋਰਸ਼ੀ ਡੀ.ਐਸ.ਪੀ. ਪਟਿਆਲਾ, ਸਾਬਕਾ ਪਿ੍ੰਸੀਪਲ ਅਜੀਤ ਸਿੰਘ ਭੱਟੀ, ਡਾ. ਬਰਜਿੰਦਰ ਸਿੰਘ ਸੋਹਲ, ਅਜੇ ਕੁਮਾਰ ਗੁਪਤਾ' ਨਰੇਸ਼ ਜੈਨ ਪਿ੍ੰਸੀਪਲ ਮਾਡਲ ਟਾਊਨ ਸਕੂਲ ਪਟਿਆਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |