02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਵਕੀਲ ਅਰਸ਼ਦੀਪ ਸਿੰਘ ਕਲੇਰ, ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਮਿਲੇ

ਅਜੀਤ ਡੈਸਕ 18-07-2025

ਨਾਭਾ, 17 ਜੁਲਾਈ (ਜਗਨਾਰ ਸਿੰਘ ਦੁਲੱਦੀ)-ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਵਿਜੀਲੈਂਸ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਨਜ਼ਰਬੰਦ ਹਨ ਨੂੰ ਫਿਰ ਤੋਂ ਮਿਲਣ ਲਈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅੱਜ ਬਾਅਦ ਦੁਪਹਿਰ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿਚ ਪਹੁੰਚੇ। ਨਾਭਾ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਵਕੀਲ ਅਰਸ਼ਦੀਪ ਸਿੰਘ ਕਲੇਰ ਵਲੋਂ ਕਰੀਬ ਅੱਧਾ ਘੰਟਾ ਮੁਲਾਕਾਤ ਕੀਤੀ ਗਈ। ਮਜੀਠੀਆ ਨਾਲ ਮੁਲਾਕਾਤ ਕਰਨ ਉਪਰੰਤ ਜੇਲ੍ਹ ਦੇ ਬਾਹਰ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿਚ ਪੰਜਾਬ ਪ੍ਰਿਜਨ ਨਿਯਮ ਨਹੀਂ ਚੱਲ ਰਹੇ ਸਿਰਫ਼ ਤੇ ਸਿਰਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਮੁਤਾਬਿਕ ਨਿਯਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੇ ਦੌਰਾਨ ਵੀ ਇਕ ਘੰਟਾ ਅਸੀਂ ਮਿਲ ਸਕਦੇ ਸੀ ਪਰ ਜੇਲ੍ਹ ਪ੍ਰਸ਼ਾਸਨ ਵਲੋਂ ਅੱਧੇ ਘੰਟੇ ਦੇ ਵਿਚ ਚਾਰ ਗੇੜੇ ਸਾਡੇ ਵਿਚਕਾਰ ਲਗਾਏ ਗਏ। ਉਨ੍ਹਾਂ ਕਿਹਾ ਕਿ ਵਾਰ-ਵਾਰ ਜੇਲ੍ਹ ਸੁਪਰਡੈਂਟ ਮੈਨੂੰ ਕਹਿੰਦੇ ਰਹੇ ਕਿ ਤੁਸੀਂ ਹੁਣ ਜਾਓ ਤੁਹਾਡਾ ਸਮਾਂ ਹੋ ਗਿਆ। ਵਕੀਲ ਕਲੇਰ ਨੇ ਕਿਹਾ ਕਿ ਮੈਂ ਜੇਲ੍ਹ ਸੁਪਰਡੈਂਟ ਨੂੰ ਪੁੱਛਿਆ ਕਿ ਇਹ ਮੁਲਾਕਾਤ ਜੇਲ੍ਹ ਨਿਯਮਾਂ ਤਹਿਤ ਹੋ ਰਹੀ ਹੈ ਜਾਂ ਭਗਵੰਤ ਸਿੰਘ ਮਾਨ ਦੇ ਕਹੇ ਅਨੁਸਾਰ। ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੋ ਸਰਕਾਰ ਦੇ ਵਿਧਾਇਕ ਜਾਂ ਮੰਤਰੀ ਹਨ ਉਨ੍ਹਾਂ ਵਾਸਤੇ ਵੱਖਰੇ ਨਿਯਮ ਹਨ ਕਿਉਂਕਿ ਵਿਧਾਇਕ ਗੱਜਣਮਾਜਰਾ ਵਰਗੇ ਤਾਂ ਜੇਲ੍ਹ ਵਿਚ ਰਹੇ ਹੀ ਨਹੀਂ ਉਹ ਤਾਂ ਹਸਪਤਾਲ ਵਿਚ ਰਹੇ ਹਨ ਅਤੇ ਉੱਥੋਂ ਹੀ ਜ਼ਮਾਨਤਾਂ ਕਰਵਾ ਕੇ ਉਹ ਚਲਦੇ ਬਣੇ। ਵਕੀਲ ਕਲੇਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਲੇ ਇਹੋ ਜਿਹਾ ਕਿਹੜਾ ਨਿਯਮ ਹੈ ਜੋ ਵਕੀਲ ਨੂੰ ਮਿਲਣ ਤੋਂ ਰੋਕ ਸਕੇ। ਉਨ੍ਹਾਂ ਵਲੋਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਕਿ ਜੋ ਜੇਲ੍ਹਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਉਸ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਜੇਲ੍ਹ ਨਿਯਮਾਂ ਦਾ ਅਸਲ ਸੱਚ ਪਤਾ ਲੱਗ ਸਕੇ ਅਤੇ ਅਸੀਂ ਇਸ ਸੰਬੰਧੀ ਅਦਾਲਤ ਵਿਚ ਇਹ ਸਵਾਲ ਵੀ ਉਠਾਵਾਂਗੇ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀਕਲਾ ਵਿਚ ਹਨ। ਵਕੀਲ ਕਲੇਰ ਨੇ ਕਿਹਾ ਕਿ 22 ਜੁਲਾਈ ਨੂੰ ਮਾਨਯੋਗ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸੰਬੰਧੀ ਬਹਿਸ ਹੋਣੀ ਹੈ ਉਸ ਦਿਨ ਫ਼ੈਸਲਾ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਔਰੇਂਜ ਕੈਟਾਗਰੀ ਵਿਚ ਰੱਖਣਾ ਸੀ ਜੋ ਕਿ ਨਹੀਂ ਰੱਖਿਆ ਜਾ ਰਿਹਾ।

ਪਿਛਲੀ ਖ਼ਬਰ ਲਹਿੰਦੇ ਪੰਜਾਬ 'ਚ ਹੜ੍ਹਾਂ ਕਾਰਨ ਸਥਿਤੀ ਬਣੀ ਚਿੰਤਾਜਨਕ <br/> ਅਗਲੀ ਖ਼ਬਰ ਕਿਸਾਨਾਂ ਨੂੰ ਫ਼ੱੁਲਾਂ ਦੀ ਕਾਸ਼ਤ ਪ੍ਰਤੀ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।