03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ੁਤਰਾਣਾ ਵਿਖੇ ਚੀਮਾ ਦੇ ਘਰ ਪਹੁੰਚਣ 'ਤੇ ਹਰਿਆਊ ਦਾ ਭਰਵਾਂ ਸਵਾਗਤ

ਅਜੀਤ ਡੈਸਕ 18-07-2025
ਸ਼ੁਤਰਾਣਾ, 17 ਜੁਲਾਈ (ਨਵਜੋਤ ਸਿੰਘ ਮਹਿਰੋਕ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੂੰ ਥਾਂ-ਥਾਂ ਸਨਮਾਨ ਕੀਤਾ ਜਾ ਰਿਹਾ ਹੈ | ਇਸੇ ਦੇ ਚਲਦਿਆਂ ਸ਼ੁਤਰਾਣਾ ਵਿਖੇ ਸਰਕਲ ਪ੍ਰਧਾਨ ਬਲਦੇਵ ਸਿੰਘ ਚੀਮਾ ਦੇ ਘਰ ਪਹੰੁਚਣ ਉਪਰੰਤ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜਗਮੀਤ ਸਿੰਘ ਹਰਿਆਊ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਜਗਮੀਤ ਸਿੰਘ ਹਰਿਆਊ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਆਉਣ ਵਾਲੀਆਂ 2027 ਦੀਆਂ ਚੋਣਾਂ ਦੀ ਤਿਆਰੀ ਪੂਰੇ ਜੰਗੀ ਪੱਧਰ 'ਤੇ ਚੱਲ ਰਹੀ ਹੈ ਅਤੇ ਸੂਬੇ ਅੰਦਰ ਲੋਕਾਂ ਵਲੋਂ ਅਕਾਲੀ ਦੀ ਸਰਕਾਰ ਬਨਾਉਣ ਲਈ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਮੌਕੇ ਜਗਮੀਤ ਸਿੰਘ ਹਰਿਆਊ ਨਾਲ ਅਜੈਬ ਸਿੰਘ ਮੱਲੀ, ਲਖਵਿੰਦਰ ਸਿੰਘ ਮੌਲਵੀਵਾਲਾ, ਦਵਿੰਦਰ ਸਿੰਘ ਗੋਗੀ, ਬਲਦੇਵ ਸਿੰਘ ਖਾਨੇਵਾਲ, ਰਵੀ ਵਿਰਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਵਰੇਜ ਦੇ ਖੜ੍ਹੇ ਪਾਣੀ ਤੋਂ ਪ੍ਰੇਸ਼ਾਨ ਲੋਕ ਨਿਗਮ ਨੂੰ ਦੇ ਰਹੇ ਹਨ ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਲੋੜਵੰਦ ਵਿਦਿਆਰਥੀਆਂ ਨੂੰ ਸੌਂਪੀਆਂ 300 ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।