03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਲੋੜਵੰਦ ਵਿਦਿਆਰਥੀਆਂ ਨੂੰ ਸੌਂਪੀਆਂ 300 ਕਾਪੀਆਂ

ਅਜੀਤ ਡੈਸਕ 18-07-2025
ਰਾਜਪੁਰਾ, 17 ਜੁਲਾਈ (ਜੀ.ਪੀ. ਸਿੰਘ)-ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਵਲੋਂ ਨੇੜਲੇ ਪਿੰਡ ਢਕਾਨਸੂ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਲਈ 300 ਕਾਪੀਆਂ ਸਕੂਲ ਇੰਚਾਰਜ ਸੁਰਿੰਦਰ ਸਿੰਘ ਅਤੇ ਸਟਾਫ਼ ਨੂੰ ਸੌਂਪੀਆਂ ਗਈਆਂ | ਇਸ ਮੌਕੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਜਿੱਥੇ ਪੇਰੈਂਟਸ ਐਸੋਸੀਏਸ਼ਨ ਪ੍ਰਾਈਵੇਟ ਸਕੂਲ ਵਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਦੇ ਖ਼ਿਲਾਫ਼ ਲੜਾਈ ਲੜਦੀ ਹੈ, ਉੱਥੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੀ ਵੀ ਜ਼ਰੂਰਤ ਅਨੁਸਾਰ ਮਦਦ ਕਰਦੀ ਹੈ | ਇਸ ਮੌਕੇ ਉਨ੍ਹਾਂ ਪਿੰਡ ਦੇ ਸਮਾਜਸੇਵੀ ਡਾ. ਸਾਧੂ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਸੀਨੀਅਰ ਆਗੂ ਆਰਕੀਟੈਕਟ ਰਣਜੀਤ ਸਿੰਘ ਢਕਾਨਸੂ ਮਾਜਰਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਕੂਲ ਵਾਸਤੇ ਆਪਣੇ ਨਿੱਜੀ ਖਰਚੇ ਵਿਚੋਂ ਪੰਜ ਲੱਖ ਰੁਪਏ ਖ਼ਰਚ ਕੇ ਦੋ ਕਮਰੇ ਬਣਵਾ ਕੇ ਦਿੱਤੇ ਹਨ | ਇਸ ਮੌਕੇ ਪਿੰਡ ਦੇ ਸਰਪੰਚ ਰੇਖਾ ਸ਼ਰਮਾ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਅਨੀਤਾ ਵੋਹਰਾ, ਸਕੂਲ ਕਮੇਟੀ ਚੇਅਰਮੈਨ ਆਰਕੀਟੈਕਟ ਰਣਜੀਤ ਸਿੰਘ, ਡਾ. ਸਾਧੂ ਸਿੰਘ, ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ ਰੋਡ, ਬਲਕਾਰ ਸਿੰਘ ਕੋਟਲਾ, ਸੁਦੇਸ਼ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੁਤਰਾਣਾ ਵਿਖੇ ਚੀਮਾ ਦੇ ਘਰ ਪਹੁੰਚਣ 'ਤੇ ਹਰਿਆਊ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਏਸ਼ੀਅਨ ਕਾਲਜ ਵਿਖੇ ਪੰਜ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।