ਪਟਿਆਲਾ, 17 ਜੁਲਈ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਕਾਲਜ ਵਿਖੇ ਚੱਲ ਰਿਹਾ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ ਹੋਇਆ ਗਿਆ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ਼ਿਰਕਤ ਕੀਤੀ ਅਤੇ ਖੋਜ ਸੰਬੰਧੀ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਪਹਿਲੇ ਦਿਨ ਡਾ. ਐਮ.ਐਸ. ਸੈਣੀ ਨੇ ਸਿੱਖਿਆ ਦੇ ਅਹਿਮ ਮੁੱਦੇ 'ਉੱਚ ਖੋਜ ਲ਼ਈ ਕਾਲਜਾਂ ਵਿਚ ਮੁਸ਼ਕਲਾਂ ਅਤੇ ਖੇਤਰ' ਦੇ ਵਿਸ਼ੇ 'ਤੇ ਕਿਹਾ ਕਿ ਕਾਲਜਾਂ ਨੂੰ ਸਰਕਾਰ ਵਲੋਂ ਕੋਈ ਵਿੱਤੀ ਸਹਾਇਤਾ ਨਾ ਮਿਲਣਾ ਸੀਮਿਤ ਖੋਜ ਬੁਨਿਆਦੀ ਢਾਂਚਾ ਯੋਗ ਫੈਕਲਟੀ ਤੇ ਉਚਿਤ ਸਮੇਂ ਦੀ ਘਾਟ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਦਿਨ ਡਾ. ਇੰਦਰਜੀਤ ਸਿੰਘ ਨੇ 'ਖੋਜ ਪ੍ਰਕਿਰਿਆ ਵਿਚ ਗੁਣਵੱਤਾ' ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਤੀਜੇ ਦਿਨ ਡਾ. ਵਿਸ਼ਾਲ ਗੋਇਲ ਨੇ 'ਖੋਜ ਵਿਚ ਦਿਲਚਸਪੀ ਪੈਦਾ ਕਰਨਾ' ਵਿਸ਼ੇ 'ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵਿਸ਼ਿਆਂ ਦੀ ਪਹਿਚਾਣ ਕਰੋ ਜੋ ਤੁਹਾਡੀ ਉਤਸੁਕਤਾ ਨੂੰ ਜਗਾਉਣ, ਡਾ. ਤਸਨੀਮ ਖਾਨ ਨੇ 'ਵਿਦਿਅਕ ਸੰਸਥਾ ਵਿਚ ਅਕਾਦਮਿਕ ਉੱਤਮਤਾ ਵਧਾਉਣ ਲਈ ਰਣਨੀਤੀਆਂ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਪੰਜ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਦੌਰਾਨ ਆਏ ਬੁਲਾਰਿਆਂ ਨੂੰ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਨੇ ਸਤਿਕਾਰ ਚਿੰਨ੍ਹ ਵਜੋਂ ਫਲ ਅਤੇ ਫੁੱਲਾਂ ਦੇ ਬੂਟੇ ਭੇਟ ਕੀਤੇ ਗਏ | ਅਖੀਰਲੇ ਦਿਨ ਡਾ. ਐਮ.ਐਸ. ਸੈਣੀ ਨੇ 'ਅਧਿਆਪਨ ਕੀ ਹੈ ਅਤੇ ਕਿਸ ਪੱਧਰ 'ਤੇ ਕਿਵੇਂ ਕੀਤਾ ਜਾਵੇ' ਬਾਰੇ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਅਧਿਆਪਕ ਨੂੰ ਵਿਦਿਆਰਥੀ ਦੇ ਪੱਧਰ 'ਤੇ ਜਾ ਕੇ ਪੜਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਗਿਆਨ ਵਿਕਸਿਤ ਹੋ ਸਕੇ | ਇਸ ਮੌਕੇ ਸਾਰੇ ਫੈਕਲਟੀ ਮੈਂਬਰਜ਼ ਨੂੰ ਸਰਟੀਫਿਕੇਟ ਵੰਡੇ ਗਏ | ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਨੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਮੁੱਖ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪੰਜ ਦਿਨਾ ਪ੍ਰੋਰਗਰਾਮ ਦਾ ਮੁੱਖ ਉਦੇਸ਼ ਕਾਲਜ ਦੇ ਅਧਿਆਪਕਾਂ ਦੀ ਅਕਾਦਮਿਕ ਸਮਰੱਥਾ ਅਤੇ ਖੋਜ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ |