ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)-ਐਸ.ਡੀ.ਐਮ. ਸ੍ਰੀਮਤੀ ਰਿਚਾ ਗੋਇਲ ਦੀ ਪ੍ਰਧਾਨਗੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਸਤੀਸ਼ ਕੁਮਾਰ ਵਲੋਂ ਬਲਾਕ ਸਮਾਣਾ ਦੇ ਪਟਵਾਰੀਆਂ ਨਾਲ ਕਾਨੂੰਗੋ ਦਫ਼ਤਰ 'ਚ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਕਿ ਬਲਾਕ ਸਮਾਣਾ ਵਿਚ ਜ਼ੀਰੋ ਫ਼ੀਸਦੀ ਸਾੜਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ | ਮੀਟਿੰਗ ਵਿਚ ਪਟਵਾਰੀਆਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਅਫ਼ਸਰ ਵਲੋਂ ਕਿਹਾ ਗਿਆ ਹਰ ਇਕ ਪਿੰਡ ਦੇ ਕਿਸਾਨੀ ਰਕਬੇ ਦਾ ਮੁਲਾਂਕਣ ਕਰਨ ਉਪਰੰਤ ਅਤੇ ਹਰ ਇਕ ਖੇਤ ਦੀ ਮੈਪਿੰਗ ਰਾਹੀਂ ਖੇਤੀ ਮਸ਼ੀਨਰੀ ਨਾਲ ਜੋੜ ਦਿੱਤਾ ਜਾਵੇ ਤਾਂ ਜੋ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਤੋਂ ਰੋਕਿਆ ਜਾਵੇ | ਮੀਟਿੰਗ ਵਿਚ ਹਾਜ਼ਰ ਪਟਵਾਰੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਰਕਬੇ ਨੂੰ ਪੂਰੀ ਤਨਦੇਹੀ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਇਲਾਵਾ ਖੇਤੀਬਾੜੀ ਵਿਭਾਗ ਦੇ ਸਟਾਫ਼ 'ਚੋਂ ਸ਼ਿਵ ਕੁਮਾਰ, ਓਮ ਪ੍ਰਕਾਸ਼, ਲਖਵਿੰਦਰ ਸਿੰਘ ਬੇਲਦਾਰ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |