04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

'ਆਪ' ਸੂਬਾ ਮੀਤ ਪ੍ਰਧਾਨ ਬੰਗੜ ਦੀ ਅਗਵਾਈ ਹੇਠ ਉਦਯੋਗਿਕ ਸਮੱਸਿਆਵਾਂ ਬਾਰੇ ਹੋਈ ਬੈਠਕ

ਅਜੀਤ ਡੈਸਕ 18-07-2025
ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਸੂਬਾ ਮੀਤ ਪ੍ਰਧਾਨ ਐਸ.ਸੀ. ਵਿੰਗ ਅਮਰੀਕ ਸਿੰਘ ਬੰਗੜ ਦੀ ਅਗਵਾਈ 'ਚ ਪੰਜਾਬ ਰਾਜ ਵੱਡੇ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਤੇ ਸੰਗਠਨ ਦਾ ਪੰਜਾਬ ਵਿਚ ਹਰ ਪੱਖੋਂ ਦੇਖ ਰੇਖ ਕਰ ਰਹੇ ਦੀਪਕ ਚੌਹਾਨ ਨਾਲ ਮਿਲ ਕੇ ਐਸ.ਸੀ. ਸਮਾਜ ਦੀ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਨੂੰ ਵੱਡੀ ਇੰਡਸਟਰੀਜ਼ ਵਿਭਾਗ ਦੇ ਚੇਅਰਮੈਨ ਲੱਗਣ 'ਤੇ ਸਨਮਾਨਿਤ ਵੀ ਕੀਤਾ ਗਿਆ | ਜਿਸ ਬਾਰੇ ਉਨ੍ਹਾਂ ਜਲਦ ਹੱਲ ਕਰਨ ਲਈ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਕੌਮੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਵਲੋਂ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਤੱਕ ਦੇ ਮੁਫ਼ਤ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਰਦਾਨ ਸਾਬਤ ਹੋਵੇਗੀ ਤੇ ਲੋਕਾਂ ਨੂੰ ਇਸ ਯੋਜਨਾ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਮੁਫ਼ਤ 'ਚ ਵਧੀਆ ਸਹੂਲਤਾਂ ਮਿਲ ਸਕਣਗੀਆਂ | ਇਸ ਨਵੀਂ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਗਰੀਬ ਤੇ ਅਤਿ ਗਰੀਬੀ ਰੇਖਾ ਥੱਲੇ ਰਹਿ ਰਹੇ ਲੋਕਾਂ ਨੂੰ ਤਾਂ ਬਹੁਤ ਲਾਭ ਮਿਲਣ ਤੇ ਪੰਜਾਬ ਦੇ ਸਮੂਹ ਲੋਕ ਵੀ ਲਾਭ ਲੈਣ ਸਕਣਗੇ | ਅਮਰੀਕ ਸਿੰਘ ਬੰਗੜ ਨੇ ਅੱਗੇ ਦੱਸਿਆ ਕਿ ਪੰਜਾਬ ਹਰ ਵਾਸੀ ਨੂੰ ਆਉਣ ਵਾਲੇ ਤਿੰਨ ਮਹੀਨੇ 'ਚ ਇਸ ਨੂੰ 552 ਨਿੱਜੀ ਹਸਪਤਾਲਾਂ ਤੋਂ ਵਧਾ ਕੇ 1000 ਹਸਪਤਾਲਾਂ ਤੱਕ ਦੀ ਕਰਨ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਯੋਜਨਾ ਹੈ | ਇਸ ਮੌਕੇ ਕੁਲਦੀਪ ਸਿੰਘ ਸਾਹਲ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਸੂਬੇਦਾਰ ਸੁਰਜਨ ਸਿੰਘ, ਸੰਯੁਕਤ ਸਕੱਤਰ ਐਕਸਰਵਿਸਮੈਨ ਵਿੰਗ, ਗੁਰਚਰਨ ਸਿੰਘ ਰੁਪਾਣਾ ਮੀਤ ਪ੍ਰਧਾਨ ਵਿਮੁਕਤ ਜਾਤੀਆਂ ਵਿੰਗ, ਸੂਬੇਦਾਰ ਕੁਲਦੀਪ ਸਿੰਘ ਜ਼ਿਲ੍ਹਾ ਸੰਯੁਕਤ ਸਕੱਤਰ, ਅਵਤਾਰ ਸਿੰਘ ਸੁਨਿਆਰਹੇੜੀ, ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਿਆਂ ਦਾ ਜੜ੍ਹ ਤੋਂ ਖ਼ਾਤਮਾ ਕਰਨ ਲਈ ਹਰੇਕ ਪਿੰਡ ਵਾਸੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣੇ : ਡਾ. ਬਲਬੀਰ ਸਿੰਘ ਅਗਲੀ ਖ਼ਬਰ ਅਧਿਆਪਕਾਂ ਨੇ ਵਿਰਾਸਤੀ ਦਿੱਖ ਵਾਲਾ ਰੰਨੋ ਕਲਾਂ ਸਕੂਲ ਦਾ ਗੇਟ ਬਣਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।