04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਧਿਆਪਕਾਂ ਨੇ ਵਿਰਾਸਤੀ ਦਿੱਖ ਵਾਲਾ ਰੰਨੋ ਕਲਾਂ ਸਕੂਲ ਦਾ ਗੇਟ ਬਣਵਾਇਆ

ਅਜੀਤ ਡੈਸਕ 18-07-2025
ਭਾਦਸੋਂ, 17 ਜੁਲਾਈ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਰੰਨੋ ਕਲਾਂ ਬਲਾਕ ਭਾਦਸੋਂ-2 ਦਾ ਵਿਰਾਸਤੀ ਦਿਖ ਵਾਲਾ ਗੇਟ ਅਧਿਆਪਕ ਸੁਖਵਿੰਦਰ ਸਿੰਘ ਟਿਵਾਣਾ ਤੇ ਅਧਿਆਪਕ ਜਗਦੇਵ ਸਿੰਘ ਟਿਵਾਣਾ ਨੇ ਵਿਸ਼ੇਸ਼ ਉਪਰਾਲੇ ਸਦਕਾ ਸਕੂਲ ਦਾ ਮੁੱਖ ਦਰਵਾਜਾ ਤਿਆਰ ਕਰਵਾਇਆ | ਗ੍ਰਾਮ ਪੰਚਾਇਤ ਰੰਨੋ ਕਲਾਂ ਤੇ ਬਲਾਕ ਪ੍ਰਾਇਮਰੀ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜਿੰਦਲਪੁਰ, ਬਲਵਿੰਦਰ ਸਿੰਘ ਪੰਜਾਬ ਪੈਲੇਸ ਰੰਨੋ ਕਲਾਂ, ਮਨਜਿੰਦਰ ਕੌਰ ਹਿੰਦੀ ਮਿਸਟ੍ਰੈੱਸ, ਰਘਵੀਰ ਸਿੰਘ ਸਾ. ਸਰਪੰਚ, ਸਕੂਲ ਮੁਖੀ ਜਗਦੇਵ ਸਿੰਘ, ਸੁਖਵਿੰਦਰ ਸਿੰਘ ਟਿਵਾਣਾ ਡੀ.ਪੀ.ਈ, ਜਸਵੰਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਬੀ.ਆਰ.ਸੀ., ਸਤਵੀਰ ਸਿੰਘ ਰਾਏ ਬੀ.ਆਰ.ਸੀ. ਹਰਪ੍ਰੀਤ ਕੌਰ ਤੁਰਖੇੜੀ, ਪਿ੍ਤਪਾਲ ਕੌਰ, ਕੰਚਨ ਰਾਣੀ ਰੰਨੋ ਕਲਾਂ, ਪੂਨਮ ਅਰੋੜਾ, ਗੁਰਪ੍ਰੀਤ ਸਿੰਘ, ਕਮਲਜੀਤ ਕੌਰ, ਸੋਨੀਆ ਮਨਕੂ, ਰਾਜਦੀਪ ਕੌਰ ਛੰਨਾਂ, ਨੀਲਮ ਹਕੀਮਪੁਰਾ ਤੇ ਕੁਲਵਿੰਦਰ ਕੌਰ ਜਿੰਦਲਪੁਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸੂਬਾ ਮੀਤ ਪ੍ਰਧਾਨ ਬੰਗੜ ਦੀ ਅਗਵਾਈ ਹੇਠ ਉਦਯੋਗਿਕ ਸਮੱਸਿਆਵਾਂ ਬਾਰੇ ਹੋਈ ਬੈਠਕ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਪ੍ਰੋ. ਮਮਤਾ ਸ਼ਰਮਾ ਨੇ ਡੀਨ ਵਿਦਿਆਰਥੀ ਭਲਾਈ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।