ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਪੈਸੇ ਲੈ ਕੇ ਕੋਲਡ ਸਟੋਰ ਵੇਚਣ ਤੋਂ ਮਨਾਂ ਕਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਅਨਿਲ ਸ਼ਾਹੀ ਵਾਸੀ ਗੁਰੂ ਨਾਨਕ ਕਾਲੋਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਕਥਿਤ ਦੋਸ਼ੀਆਂ ਨਾਲ ਕੋਲਡ ਸਟੋਰ ਵਗ਼ੈਰਾ ਸੰਬੰਧੀ 60 ਲੱਖ ਰੁਪਏ ਵਿਚ ਗੱਲ ਤਹਿ ਹੋਈ ਸੀ | ਇਸ ਸੰਬੰਧੀ 60 ਲੱਖ ਰੁਪਏ ਲੈ ਕੇ ਮੁਖ਼ਤਿਆਰ ਨਾਮਾ ਤਿਆਰ ਕਰਵਾਇਆ ਸੀ, ਸ਼ਿਕਾਇਤ ਮੁਤਾਬਿਕ ਬਾਅਦ 'ਚ ਮੁਖ਼ਤਿਆਰ ਨਾਮਾ ਕੈਂਸਲ ਕਰਵਾ ਦਿੱਤਾ ਪਰ ਮੁੱਦਈ ਦੇ ਪੈਸੇ ਵਾਪਸ ਨਹੀਂ ਕੀਤੇ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਿਖਿਲ ਬਾਂਸਲ ਅਤੇ ਸੁਰਭੀ ਬਾਂਸਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |