31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

'ਦਸਤਾਰ-ਏ-ਵਿਰਾਸਤ' ਕਲੱਬ ਵਲੋਂ ਕਰਵਾਏ ਜਾ ਰਹੇ ਨੈਸ਼ਨਲ ਦਸਤਾਰ ਕੱਪ ਦਾ ਪੋਸਟਰ ਰਿਲੀਜ਼

ਅਜੀਤ ਡੈਸਕ 17-07-2025
ਪਟਿਆਲਾ, 16 ਜੁਲਾਈ (ਅ.ਸ. ਆਹਲੂਵਾਲੀਆ)-ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸਾਥੀ ਗੁਰਸਿੱਖਾਂ ਭਾਈ ਸਤੀ ਦਾਸ , ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 'ਦਸਤਾਰ-ਏ-ਵਿਰਾਸਤ' ਕਲੱਬ ਵਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨੈਸ਼ਨਲ ਦਸਤਾਰ ਕੱਪ ਮੁਕਾਬਲੇ 5 ਅਗਸਤ ਨੂੰ ਕਰਵਾਏ ਜਾ ਰਹੇ ਹਨ ਜਿਸ ਦਾ ਪੋਸਟਰ ਅੱਜ ਗੁ. ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜੀ ਅਤੇ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੈਨੇਜ਼ਰ ਭਾਗ ਸਿੰਘ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਨੌਜਵਾਨਾ ਨੂੰ ਸਿੱਖੀ ਨਾਲ ਜੋੜਨ ਲਈ ਨੈਸ਼ਨਲ ਦਸਤਾਰ ਕੱਪ ਕਰਵਾਉਣਾ ਸੰਸਥਾ ਦਾ ਨੇਕ ਉਪਰਾਲਾ ਹੈ | ਜਾਣਕਾਰੀ ਦਿੰਦਿਆਂ ਦਸਤਾਰ ਏ ਵਿਰਾਸਤ ਕਲੱਬ ਦੇ ਅਹੁਦੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇਤੂ ਬੱਚਿਆਂ ਨੂੰ ਵੱਡੇ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਬੱਚੇ ਆਪਣੀ ਆਨਲਾਈਨ ਰਜਿਟ੍ਰੇਸ਼ਨ ਸ੍ਰੀ ਦੂਖਨਿਵਾਰਨ ਸਾਹਿਬ ਮਾਰਕੀਟ ਦੁਕਾਨ ਨੰ. 35 ਵਿਖੇ ਕਰਵਾ ਸਕਦੇ ਹਨ | ਇਸ ਮੌਕੇ ਜਸਵਿੰਦਰ ਸਿੰਘ ਐਡੀਸ਼ਨਲ ਮੈਨੇਜਰ, ਮਨਜੀਤ ਸਿੰਘ ਸਟੇਜ ਸੈਕਟਰੀ, ਬਲਵਿੰਦਰ ਸਿੰਘ ਬਿੱਟੂ, ਜਸ਼ਨਪ੍ਰੀਤ ਸਿੰਘ ਉਪ ਪ੍ਰਧਾਨ, ਜਸਪ੍ਰੀਤ ਸਿੰਘ ਉਪ ਪ੍ਰਧਾਨ, ਕਰਮਜੋਤ ਸ਼ਿੰਘ ਉਪ ਪ੍ਰਧਾਨ, ਅਮਨਦੀਪ ਸਿੰਘ ਉਪ ਪ੍ਰਧਾਨ, ਮਨਿੰਦਰਦੀਪ ਸਿੰਘ ਚੇਅਰਮੈਨ, ਜੁਆਂਇੰਟ ਸੈਕਟਰੀ ਪਰਮਜੋਤ ਸਿੰਘ, ਅਰਵਿੰਦਰ ਸਿੰਘ, ਮਨਸਹਿਜ ਸਿੰਘ, ਗੁਣਤਾਸ ਸਿੰਘ, ਮਨਪ੍ਰੀਤ ਸਿੰਘ, ਤੇਜਪ੍ਰਤਾਪ ਸਿੰਘ, ਤਰਨਜੋਤ ਸਿੰਘ, ਜਸਕੀਰਤ ਸਿੰਘ, ਟਰਬਨ ਕੋਚ ਮਨਜੋਤ ਸਿੰਘ ਤੋਂ ਇਲਾਵਾ ਹੋਰ ਸਮੂਹ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਹੋਈ ਅਗਲੀ ਖ਼ਬਰ 5178 ਅਧਿਆਪਕਾਂ ਦੇ ਬਕਾਏ ਜਾਰੀ ਕਰਵਾਉਣ ਲਈ ਡੀ. ਟੀ. ਐੱਫ. ਵਲੋਂ ਮੁੱਖ ਮੰਤਰੀ ਦੇ ਨਾਂਅ ਦਿੱਤਾ 'ਰੋਸ ਪੱਤਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।