ਭਾਦਸੋਂ, 16 ਜੁਲਾਈ (ਪ੍ਦੀਪ ਦੰਦਰਾਲਾ)-ਡੇਰਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਤਪ ਅਸਥਾਨ ਸੰਤ ਕਰਤਾਰ ਦਾਸ ਲੌਟ ਵਿਖੇ ਵਿਖੇ ਸਮਾਗਮ ਸ੍ਰੀਮਾਨ ਮਹੰਤ ਆਤਮਾ ਰਾਮ ਪਟਿਆਲੇ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਾਇਆ ਜਾ ਰਿਹਾ ਹੈ ਜੋ ਕਿ 21 ਜੁਲਾਈ ਨੂੰ ਬਾਬਾ ਸ੍ਰੀ ਚੰਦ ਦੀ ਮੂਰਤੀ ਸਥਾਪਨਾ ਕਰਵਾਈ ਜਾ ਰਹੀ ਹੈ, ਇਹ ਜਾਣਕਾਰੀ ਬਾਬਾ ਸਤਨਾਮ ਦਾਸ ਧਨੌਰਾ ਵਾਲਿਆਂ ਨੇ ਦਿੱਤੀ | ਇਸ ਤੋਂ ਇਲਾਵਾ ਸੰਤ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤ ਅਤੇ ਇਲਾਕਾ ਨਿਵਾਸੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ | ਇਸ ਮੌਕੇ ਮਹੰਤ ਜਰਨੇਟਰ ਪੁਰੀ ਖੇੜੀ ਜੱਟਾਂ, ਸਵਾਮੀ ਰਾਮ ਸੇਵਕ ਕਲਵਾਨੂ, ਬਾਬਾ ਰਾਜ ਸਿੰਘ ਲੌਟ, ਸਰਪੰਚ ਗੁਰਚਰਨ ਸਿੰਘ ਖੈਰਪੁਰ, ਬਲਦੇਵ ਸਿੰਘ, ਗੁਰ ਇਕਬਾਲ ਸਿੰਘ, ਹਰਵਿੰਦਰ ਸਿੰਘ ਸੌਂਟੀ ਆਦਿ ਹਾਜਰ ਸਨ |