31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬੀ. ਡੀ. ਪੀ. ਓਜ਼ ਪਿੰਡਾਂ ਦੇ ਵਿਕਾਸ ਕੰਮਾਂ 'ਚ ਹੋਰ ਤੇਜ਼ੀ ਲਿਆਉਣ-ਡਾ. ਪ੍ਰੀਤੀ ਯਾਦਵ

ਅਜੀਤ ਡੈਸਕ 17-07-2025
ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦਿਹਾਤੀ ਖੇਤਰਾਂ ਵਿਚ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨਿਰਮਾਣ, ਐਮ.ਪੀ. ਲੈਡ ਤੇ ਵਿਵੇਕੀ ਗ੍ਰਾਂਟਾਂ, 15ਵੇਂ ਵਿੱਤ ਕਮਿਸ਼ਨ, ਮੱੁਖ ਮੰਤਰੀ ਵਲੋਂ ਭੇਜੀਆਂ ਗ੍ਰਾਂਟਾਂ, ਬੰਧਨ ਮੁਕਤ, ਆਰ.ਡੀ.ਐਫ. ਤੇ ਹੋਰ ਪਿਛਲੀਆਂ ਵਿੱਤੀ ਗ੍ਰਾਂਟਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਦਾ ਗੰਭੀਰ ਨੋਟਿਸ ਲਿਆ | ਡਿਪਟੀ ਕਮਿਸ਼ਨਰ ਨੇ ਇੱਥੇ ਏ. ਡੀ. ਸੀ. ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ ਅਮਨਦੀਪ ਕੌਰ ਤੇ ਬੀ. ਡੀ. ਪੀ. ਓਜ ਨਾਲ ਮੀਟਿੰਗ ਕਰਦਿਆਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਮੁਕੰਮਲ ਕਰਵਾਉਣ ਅਤੇ ਪਿਛਲੀਆਂ ਗ੍ਰਾਂਟਾਂ ਦੇ ਕੰਮ ਕਰਵਾ ਕੇ ਵਰਤੋਂ ਸਰਟੀਫਿਕੇਟ ਦੇ ਬਕਾਇਆ ਜ਼ੀਰੋ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਾਰੇ ਪਿੰਡਾਂ 'ਚ ਸਟੇਡੀਅਮ, ਆਂਗਣਵਾੜੀਆਂ ਤੇ ਛੱਪੜਾਂ ਦੇ ਨਵੀਨੀਕਰਨ ਦੇ ਕੰਮਾਂ 'ਚ ਵੀ ਤੇਜੀ ਲਿਆਉਣ 'ਤੇ ਵੀ ਜ਼ੋਰ ਦਿੰਦਿਆਂ ਪਿੰਡਾਂ ਨੂੰ ਤਰਲ ਕੂੜੇ ਪ੍ਰਬੰਧਨ ਤਹਿਤ ਲਿਆ ਕੇ ਗੰਦੇ ਪਾਣੀ ਦੇ ਨਿਪਟਾਰੇ ਦੀ ਸਮੱਸਿਆ ਦੇ ਹੱਲ ਕਰਨ ਲਈ ਵੀ ਹਦਾਇਤ ਕੀਤੀ | ਸਾਰੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਰੇਕ ਅਧਿਕਾਰੀ ਪ੍ਰਗਤੀ ਦਿਖਾਵੇ ਤੇ ਕਿਸੇ ਵੀ ਕੰਮ ਵਿੱਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਸਮੂਹ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਪਿੰਡਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਰਿਪੋਰਟ ਪਿੰਡ ਵਾਈਜ਼ ਤਿਆਰ ਕਰਕੇ ਜਮ੍ਹਾਂ ਕਰਵਾਉਣ | ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਹਰ ਘਰ ਪੀਣ ਵਾਲਾ ਸਾਫ਼-ਸੁਥਰਾ ਜਲ ਉਪਲਬਧ ਕਰਵਾਉਣ ਤੇ ਹਰ ਘਰ 'ਚ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਚਾਲੂ ਵਿਕਾਸ ਪ੍ਰਾਜੈਕਟ ਤੁਰੰਤ ਮੁਕੰਮਲ ਕੀਤੇ ਜਾਣ | ਇਸ ਮੌਕੇ ਜ਼ਿਲ੍ਹਾ ਸੈਟੀਟੇਸ਼ਨ ਅਫ਼ਸਰ ਤੇ ਜ਼ਿਲ੍ਹਾ ਜਲ ਅਫ਼ਸਰ, ਪੰਚਾਇਤੀ ਰਾਜ ਦੇ ਐਸ.ਡੀ.ਓ. ਅਮਨਦੀਪ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਖ਼ੂਨਦਾਨ ਸਭ ਤੋਂ ਉੱਤਮ ਦਾਨ-ਬਲਜਿੰਦਰ ਸਿੰਘ ਢਿੱਲੋਂ ਅਗਲੀ ਖ਼ਬਰ ਕੋਤਵਾਲੀ ਪੁਲਿਸ ਨਾਭਾ ਨੇ 478 ਜ਼ਿੰਦਾ ਕਾਰਤੂਸ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।