31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਖ਼ੂਨਦਾਨ ਸਭ ਤੋਂ ਉੱਤਮ ਦਾਨ-ਬਲਜਿੰਦਰ ਸਿੰਘ ਢਿੱਲੋਂ

ਅਜੀਤ ਡੈਸਕ 17-07-2025
ਸਨੌਰ, 16 ਜੁਲਾਈ (ਮੋਹਣ ਸਿੰਘ ਭੱਟੀ)-ਪਟਿਆਲਾ ਲੋਕ ਸਭਾ ਇੰਚਾਰਜ ਅਤੇ ਸਮਾਜ ਸੇਵਾ ਲਈ ਸਮਰਪਿਤ ਆਗੂ ਬਲਜਿੰਦਰ ਸਿੰਘ ਢਿੱਲੋਂ ਨੇ ਪਿੰਡ ਦੇਵੀਗੜ੍ਹ ਰੋਡ 'ਤੇ ਸਥਿਤ ਫਨ ਵਰਲਡ ਵਿਖੇ ਖ਼ੂਨਦਾਨ ਕੈਂਪ ਦਾ ਰਸਮੀ ਉਦਘਾਟਨ ਖ਼ੁਦ ਖ਼ੂਨਦਾਨ ਕਰਕੇ ਕੀਤਾ | ਇਹ ਕੈਂਪ ਜਾਗਦੇ ਰਹੋ ਯੂਥ ਕਲੱਬ ਅਤੇ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਪਟਿਆਲਾ ਦੇ ਸਾਂਝੇ ਉਪਰਾਲੇ ਰਾਹੀਂ ਢਿੱਲੋਂ ਫਨ ਵਰਲਡ, ਜੋੜੀਆਂ ਸੜਕਾਂ 'ਤੇ ਆਯੋਜਿਤ ਕੀਤਾ ਗਿਆ | ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ''ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਜੋ ਹਰ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਕਰਨਾ ਚਾਹੀਦਾ ਹੈ | ਇਕ ਯੂਨਿਟ ਖ਼ੂਨ ਚਾਰ ਜ਼ਿੰਦਗੀਆਂ ਬਚਾ ਸਕਦਾ ਹੈ |'' ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦੌਰਾਨ ਖ਼ੂਨਦਾਨ ਕੈਂਪ ਘੱਟ ਲੱਗਦੇ ਹਨ, ਜਿਸ ਕਾਰਨ ਬਲੱਡ ਬੈਂਕਾਂ ਵਿਚ ਖ਼ੂਨ ਦੀ ਕਮੀ ਆ ਰਹੀ ਹੈ | ਕੈਂਪ ਦੀ ਅਗਵਾਈ ਗੁਰਸ਼ਰਨ ਸਿੰਘ ਢਿੱਲੋਂ ਵਲੋਂ ਕੀਤੀ ਗਈ ਅਤੇ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਅਤੇ ਕਪਿੱਸਥਲ ਚੈਰੀਟੇਬਲ ਬਲੱਡ ਬੈਂਕ ਦੀ ਟੀਮ ਵਲੋਂ ਕੁਲ 108 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਹੋਰ ਖ਼ੂਨਦਾਨ ਕਰਨ ਵਾਲਿਆਂ ਵਿਚ ਮਨਦੀਪ ਸਿੰਘ ਜੋਲਾ (42ਵੀਂ ਵਾਰ), ਲਖਵਿੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਮੰਡੌਰ, ਕੁਲਵਿੰਦਰ ਸਿੰਘ, ਰਮਨਜੀਤ ਸਿੰਘ, ਸੁਰਜੀਤ ਕੁਮਾਰ, ਮਨਿੰਦਰ ਸਿੰਘ ਨਾਭਾ ਅਤੇ ਮਨਦੀਪ ਖਾਨ ਬੋਸਰ ਆਦਿ ਹੋਰ ਖ਼ੂਨਦਾਨੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਗੁਰਸ਼ਰਨ ਸਿੰਘ ਢਿੱਲੋਂ ਵਲੋਂ ਸਾਰੇ ਖ਼ੂਨਦਾਨੀਆਂ ਨੂੰ ਬੂਟੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਕਲੱਬ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਜਾਗਦੇ ਰਹੋ ਕਲੱਬ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਖ਼ੂਨਦਾਨ ਵਰਗੀਆਂ ਐਮਰਜੈਂਸੀ ਜ਼ਰੂਰਤਾਂ 'ਚ ਅਹਿਮ ਭੂਮਿਕਾ ਹਮੇਸ਼ਾ ਨਿਭਾਉਂਦਾ ਰਹੇਗਾ | ਇਸ ਮੌਕੇ ਮੌਜੂਦ ਵਿਅਕਤੀਆਂ ਵਿਚ ਹਰਪਾਲ ਜੁਨੇਜਾ (ਮੀਡੀਆ ਇੰਚਾਰਜ ਆਮ ਆਦਮੀ ਪਾਰਟੀ), ਰਵਿੰਦਰਪਾਲ ਸਿੰਘ ਪਿ੍ੰਸ ਲਾਂਬਾ, ਜਸਵਿੰਦਰ ਸਿੰਘ ਰਿੰਪਾ, ਰਾਜਿੰਦਰ ਸਿੰਘ ਕੋਹਲੀ, ਮੈਨੇਜਰ ਕੇਵਲ ਕਿ੍ਸ਼ਨ, ਮਨਜੀਤ ਸਿੰਘ ਢਿੱਲੋਂ, ਸੰਜੀਵ ਕੁਮਾਰ ਸਨੌਰ, ਬਲਜਿੰਦਰਪਾਲ ਸਿੰਘ ਭਾਟੀਆ, ਤੇਜਿੰਦਰ ਸਿੰਘ ਮੰਡੌਰ, ਲਖਵਿੰਦਰ ਸਿੰਘ, ਰਾਹੁਲ ਬਿੰਜਲ, ਪਰਮਵੀਰ ਖੇੜੀ ਬਰਨਾ, ਜਗਰਾਜ ਸਿੰਘ, ਦਰਸ਼ਨ ਸਿੰਘ, ਮਨਦੀਪ ਖਾਨ, ਜਸਵਿੰਦਰ ਸਿੰਘ, ਸੁੰਦਰਜੀਤ ਕੌਰ, ਸੁਮਨਜੀਤ ਕੌਰ, ਨਿਰਮਲ ਕੌਰ, ਅਮਰਜੀਤ ਸਿੰਘ ਭਾਂਖਰ, ਹੈਦਰ ਅਲੀ ਅਤੇ ਰਣਜੀਤ ਸਿੰਘ ਆਦਿ ਸ਼ਾਮਲ ਰਹੇ |
ਪਿਛਲੀ ਖ਼ਬਰ ਕੋਤਵਾਲੀ ਪੁਲਿਸ ਨਾਭਾ ਨੇ 478 ਜ਼ਿੰਦਾ ਕਾਰਤੂਸ ਕੀਤੇ ਬਰਾਮਦ ਅਗਲੀ ਖ਼ਬਰ ਬੀ. ਡੀ. ਪੀ. ਓਜ਼ ਪਿੰਡਾਂ ਦੇ ਵਿਕਾਸ ਕੰਮਾਂ 'ਚ ਹੋਰ ਤੇਜ਼ੀ ਲਿਆਉਣ-ਡਾ. ਪ੍ਰੀਤੀ ਯਾਦਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।