ਪਟਿਆਲਾ, 16 ਜੁਲਾਈ (ਮਨਦੀਪ ਸਿੰਘ ਖਰੌੜ)-ਬਲਬੇੜਾ ਬੱਸ ਅੱਡੇ ਨੇੜੇ ਸੜਕ ਕਿਨਾਰੇ ਖੜੀ ਔਰਤ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਇਸ ਸੰਬੰਧੀ ਕਰਮਚੰਦ ਵਾਸੀ ਹਰਿਆਣਾ ਨੇ ਥਾਣਾ ਸਦਰ ਪਟਿਆਲਾ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਮਾਤਾ 15 ਜੁਲਾਈ ਨੂੰ ਸਵੇਰੇ ਸਵਾ ਪੰਜ ਦੇ ਕਰੀਬ ਬੱਸ ਅੱਡੇ ਨੇੜੇ ਸੜਕ ਕਿਨਾਰੇ ਖੜੀ ਸੀ ਤਾਂ ਮਾਤਾ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਉਸ ਦੀ ਮਾਤਾ ਦੀ ਮੌਤ ਹੋ ਗਈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |