ਖਮਾਣੋਂ, 15 ਜੁਲਾਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਲਾਪ੍ਰਵਾਹੀ ਨਾਲ ਬੱਸ ਚਲਾਉਣ ਕਾਰਨ ਸਵਾਰੀ ਨੂੰ ਹਾਦਸੇ ਦੌਰਾਨ ਜਾਨੋਂ ਮਾਰ ਦੇਣ ਦੇ ਦੋਸ਼ ਹੇਠ ਬੱਸ ਚਾਲਕ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਇਕਬਾਲ ਸਿੰਘ ਵਾਸੀ ਪਿੰਡ ਹੈਬੋਵਾਲ ਖ਼ੁਰਦ ਨੇ ਪੁਲਿਸ ਨੂੰ ਦੱਸਿਆ ਕਿ ਮਿਤੀ 13 ਜੁਲਾਈ ਨੂੰ ਉਹ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਪੀ.ਆਰ.ਟੀ.ਸੀ.ਬੱਸ ਰਾਹੀਂ ਲੁਧਿਆਣਾ ਤੋਂ ਖਮਾਣੋਂ ਨੂੰ ਆਏ ਸਨ ਤਾਂ ਜਦੋਂ ਬੱਸ ਖਮਾਣੋਂ ਦੇ ਬੱਸ ਅੱਡੇ 'ਚ ਪਹੁੰਚੀ ਤਾਂ ਉਸ ਦਾ ਭਰਾ ਬੱਸ 'ਚੋਂ ਉੱਤਰਨ ਲੱਗਾ ਇਸ ਦੌਰਾਨ ਬੱਸ ਚਾਲਕ ਨੇ ਬਿਨਾਂ ਦੇਖੇ ਬੱਸ ਲਾਪ੍ਰਵਾਹੀ ਨਾਲ ਚਲਾ ਦਿੱਤੀ, ਜਿਸ ਕਾਰਨ ਉਸ ਦਾ ਭਰਾ ਡਿਗ ਕੇ ਬੱਸ ਦੇ ਪਿਛਲੇ ਪਾਸੇ ਟਕਰਾ ਕੇ ਥੱਲੇ ਆ ਗਿਆ | ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਮੁੱਦਈ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਤੁੰਗ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਧਾਰਾ 281,106 ਬੀ.ਐਨ.ਐਸ. ਮੁਕੱਦਮੇ 'ਚ ਨਾਮਜ਼ਦ ਕੀਤਾ ਹੈ ਜਦੋਂਕਿ ਬੱਸ ਕਬਜ਼ੇ 'ਚ ਲੈ ਲਈ ਗਈ ਹੈ |