ਸਨੌਰ, 14 ਜੁਲਾਈ (ਸੋਖਲ)-ਸਨੌਰ ਦੀ ਭਾਜਪਾ ਟੀਮ ਵਲੋਂ 'ਏਕ ਪੇੜ ਮਾਂ ਕੇ ਨਾਮ-2.0' ਮੁਹਿੰਮ ਦੇ ਤਹਿਤ ਸਨੌਰ ਵਿਖੇ ਵੱਖ-ਵੱਖ ਬੂਟੇ ਲਗਾਏ ਗਏ | ਇਸ ਮੌਕੇ ਸਨੌਰ ਦੇ ਪਰਮਵੀਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਇਕ ਪ੍ਰਣ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ 'ਚ ਹਰ ਇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਜਿਸ ਨਾਲ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਵਾਤਾਵਰਨ ਦੇ ਸਕੀਏ | ਜਲ, ਹਵਾ ਅਤੇ ਧਰਤੀ ਇਹ ਸਾਡੀ ਪ੍ਰਕਿਰਤੀ ਦੇ ਉਹ ਕੁਦਰਤੀ ਸੋਮੇ ਹਨ ਜਿਨ੍ਹਾਂ ਦੀ ਸਾਨੂੰ ਅੱਜ ਸੰਭਾਲ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਨ੍ਹਾਂ ਦੀ ਸੰਭਾਲ ਦਰਖਤ ਲਾਏ ਬਿਨਾਂ ਨਹੀਂ ਹੋ ਸਕਦੀ ਇਸ ਲਈ ਸਾਨੂੰ ਸੱਭ ਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ ਅਤੇ ਮੈਂ ਨਾਲ ਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਕਈ ਮੋਟਰਾਂ 'ਤੇ ਛਾਂ ਵਾਸਤੇ ਇਕ ਦਰਖਤ ਵੀ ਨਹੀਂ ਹੈ ਕਿ ਤੁਸੀਂ ਵੀ ਆਪਣੀ ਮੋਟਰ 'ਤੇ ਪੰਜ-ਸੱਤ ਵਧੀਆ ਫਲਦਾਰ ਬੂਟੇ ਲਾਓ ਜਿਨ੍ਹਾਂ ਦੀ ਤੁਹਾਨੂੰ ਛਾਂ ਵੀ ਮਿਲੇ ਅਤੇ ਫਲ ਵੀ | ਇਸ ਮੌਕੇ ਰਮੇਸ਼ ਭਾਟੀਆ, ਹਰਮੀਤ ਸਿੰਘ ਸੈਕਟਰੀ, ਮਨਦੀਪ ਸਿੰਘ ਸੈਕਟਰੀ, ਹਰਮਨ ਢੋਟ ਮੀਤ ਪ੍ਰਧਾਨ, ਬਲਜਿੰਦਰ ਸਿੰਘ ਅਸਰਪੁਰ, ਗਗਨਦੀਪ ਸਿੰਘ ਅਸਰਪੁਰ, ਸਾਹਿਲ ਜੋਸ਼, ਅਮਨਦੀਪ ਸਿੰਘ, ਸੂਰਜ ਸ਼ੋਭਾ, ਵਿਕਾਸ ਖਾਨਪੁਰ, ਸਿੰਗਲਾ, ਡਾ. ਸ਼ੰਕਰ ਦਾਸ, ਹਰਿੰਦਰ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਰਿੰਕੂ ਗੋਲਡੀ ਤੇ ਹੋਰ ਹਾਜ਼ਰ ਸਨ |