28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਏਸ਼ੀਅਨ ਕਾਲਜ ਵਿਖੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ

ਅਜੀਤ ਡੈਸਕ 15-07-2025
ਪਟਿਆਲਾ, 14 ਜੁਲਾਈ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਕਾਲਜਿਜ਼ ਪਟਿਆਲਾ ਵਲੋਂ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਪੰਜ ਦਿਨਾਂ ਪ੍ਰੋਗਰਾਮ ਦੇ ਪਹਿਲੇ ਦਿਨ ਡਾ. ਐਮ.ਐਸ.ਸੈਣੀ ਰਿਟਾਇਰਡ ਪ੍ਰੋ. ਜੋਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ | ਕਾਲਜ ਦੇ ਚੇਅਰਮੈਨ ਤਰਸੇਮ ਸੈਣੀ, ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਅਤੇ ਸਮੂਹ ਸਟਾਫ ਮੈਂਬਰ ਨੇ ਉਨ੍ਹਾਂ ਦਾ ਕਾਲਜ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਡਾ. ਐਮ.ਐਸ.ਸੈਣੀ ਨੇ ਸਿੱਖਿਆ ਦੇ ਅਹਿਮ ਮੁੱਦੇ ਉੱਚ ਖੋਜ ਲ਼ਈ ਕਾਲਜਾਂ ਵਿਚ ਮੁਸ਼ਕਿਲਾਂ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਖੋਜ ਵਿੱਚ ਕਾਲਜਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਨਾਕਾਫ਼ੀ ਫੰਡਿੰਗ, ਸੀਮਿਤ ਖੋਜ, ਬੁਨਿਆਦੀ ਢਾਂਚਾ, ਹੁਨਰਮੰਦ ਫੈਕਲਟੀ ਦੀ ਘਾਟ, ਖੋਜ ਅਤੇ ਵਿਵਹਾਰਿਕ ਉਪਯੋਗਾਂ ਵਿਚਕਾਰ ਸੰਪਰਕ ਟੁੱਟਣਾ ਆਦਿ ਸ਼ਾਮਿਲ ਹਨ | ਇਹ ਕਾਰਨ ਭਾਰਤੀ ਕਾਲਜਾਂ ਵਿਚ ਕੀਤੀ ਗਈ ਖੋਜ ਦੀ ਗੁਣਵੱਤਾ ਅਤੇ ਪ੍ਰਭਾਵ ਵਿਚ ਰੁਕਾਵਟ ਪਾਉਂਦੇ ਹਨ | ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਵਲੋਂ ਉਨ੍ਹਾਂ ਦਾ ਬਹੁਮੁੱਲੇ ਵਿਚਾਰਾਂ ਲਈ ਧੰਨਵਾਦ ਕੀਤਾ ਗਿਆ | ਮੰਚ ਦਾ ਸੰਚਾਲਨ ਕਿਰਨਜੀਤ ਕਾਮਰਸ ਵਿਭਾਗ ਦੁਆਰਾ ਬਾਖੂਬੀ ਕੀਤਾ ਗਿਆ | ਇਸ ਮੌਕੇ 'ਤੇ ਕਾਲਜ ਦੇ ਸਮੂਹ ਸਟਾਫ ਮੈਂਬਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ 16 ਜੁਲਾਈ ਤੱਕ 8.5 ਲੱਖ ਬੂਟੇ ਲਗਾ ਕੇ ਪੰਜਾਬ ਨੂੰ ਹਰਾ ਭਰਿਆ ਬਣਾਇਆ ਜਾਵੇਗਾ-ਭੁਪਿੰਦਰ ਸਿੰਘ ਅਗਲੀ ਖ਼ਬਰ ਢਿੱਲੋਂ ਫਨ ਵਰਲਡ 'ਚ 16 ਨੂੰ ਲੱਗੇਗਾ ਖ਼ੂਨਦਾਨ ਕੈਂਪ-ਬਲਜਿੰਦਰ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।