ਢਿੱਲੋਂ ਫਨ ਵਰਲਡ 'ਚ 16 ਨੂੰ ਲੱਗੇਗਾ ਖ਼ੂਨਦਾਨ ਕੈਂਪ-ਬਲਜਿੰਦਰ ਸਿੰਘ ਢਿੱਲੋਂ
ਅਜੀਤ ਡੈਸਕ
15-07-2025
ਇਸ ਕੈਂਪ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਮਾਹਿਰ ਡਾਕਟਰੀ ਟੀਮ ਵਲੋਂ ਸਿਹਤਮੰਦ ਦਾਨੀਆਂ ਤੋਂ ਖੂਨ ਇਕੱਤਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਲਈ ਕੋਈ ਵੀ ਤੰਦਰੁਸਤ ਵਿਅਕਤੀ ਆ ਸਕਦਾ ਹੈ ਜਿਨ੍ਹਾਂ ਲਈ ਐਂਟਰੀ ਮੁਫ਼ਤ ਹੋਏਗੀ ਅਤੇ ਇਸ ਤੋਂ ਇਲਾਵਾ ਹਰੇਕ ਖ਼ੂਨਦਾਨੀ ਨੂੰ ਨਿਸ਼ਕਾਮ ਸੇਵਾ ਲਈ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਮੇਂ ਰਾਜ ਦੇ ਬਲੱਡ ਬੈਂਕਾਂ ਵਿਚ ਖੂਨ ਦੀ ਗੰਭੀਰ ਘਾਟ ਹੈ, ਜਿਸ ਕਾਰਨ ਕਈ ਜ਼ਰੂਰਤਮੰਦ ਮਰੀਜ਼ ਪ੍ਰਭਾਵਿਤ ਹੋ ਰਹੇ ਹਨ | ਅਜਿਹੀ ਨਿਸ਼ਕਾਮ ਭਗਤੀ ਦੇ ਰੂਪ ਵਿਚ ਖ਼ੂਨਦਾਨ ਦੇ ਕੇ ਕੋਈ ਵੀ ਵਿਅਕਤੀ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ | ਇਸ ਕੈਂਪ ਦੀ ਤਿਆਰੀ ਅਤੇ ਪ੍ਰਬੰਧ ਵਿਚ ਕਲੱਬ ਪ੍ਰਧਾਨ ਅਮਰਜੀਤ ਸਿੰਘ 'ਜਾਗਦੇ ਰਹੋ', ਮੈਨੇਜਰ ਕੇਵਲ ਕਿ੍ਸ਼ਨ, ਗੁਰਸ਼ਰਨ ਸਿੰਘ ਢਿੱਲੋਂ ਅਤੇ ਸ਼ਰਨਜੀਤ ਸਿੰਘ ਵਰਗੇ ਨਿਸ਼ਕਾਮ ਸੇਵਕ ਸ਼ਾਮਲ ਹੋ ਰਹੇ ਹਨ |