11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਜਨਾਲਾ ਸ਼ਹਿਰ ਦੀ ਵਧੀ ਹੱਦ ਨਗਰ ਪੰਚਾਇਤ ਵਿਚ ਸ਼ਾਮਿਲ ਹੋਇਆ ਪਿੰਡ ਭੱਖਾ ਹਰੀ ਸਿੰਘ-ਕੁਲਦੀਪ ਸਿੰਘ ਧਾਲੀਵਾਲ

ਅਜੀਤ ਡੈਸਕ 26-12-2025
ਅਜਨਾਲਾ, 25 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਗਾਮੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਅਜਨਾਲਾ ਵਾਸੀਆਂ ਨਾਲ ਵੱਡੀ ਖਬਰ ਸਾਂਝੀ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਭੱਖਾ ਹਰੀ ਸਿੰਘ ਵੀ ਹੁਣ ਨਗਰ ਪੰਚਾਇਤ ਅਜਨਾਲਾ ਦੀ ਹੱਦ ਵਿਚ ਸ਼ਾਮਿਲ ਹੋ ਗਿਆ ਹੈ, ਜਿਸ ਸਬੰਧੀ ਸਰਕਾਰ ਵਲੋਂ ਬੀਤੇ ਕੱਲ੍ਹ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਸ਼ਹਿਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਭੱਖਾ ਹਰੀ ਸਿੰਘ ਦੇ ਵਸਨੀਕਾਂ ਦੀ ਮੰਗ ਕੀਤੀ ਸੀ ਕਿ ਸਾਡੇ ਪਿੰਡ ਨੂੰ ਵੀ ਅਜਨਾਲਾ ਸ਼ਹਿਰ ਦਾ ਹਿੱਸਾ ਬਣਾਇਆ ਜਾਵੇ, ਜਿਸ ਲਈ ਪਿਛਲੇ 6 ਮਹੀਨਿਆਂ ਤੋਂ ਲੋੜੀਂਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਸੀ ਤੇ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨੋਟੀਫ਼ਿਕੇਸ਼ਨ ਜਾਰੀ ਹੁੰਦਿਆਂ ਹੀ ਪਿੰਡ ਭੱਖਾ ਹਰੀ ਸਿੰਘ ਅਜਨਾਲਾ ਸ਼ਹਿਰ ਦਾ ਹਿੱਸਾ ਬਣ ਗਿਆ ਹੈ ਤੇ ਹੁਣ ਇਸ ਪਿੰਡ ਦਾ ਵਿਕਾਸ ਵੀ ਅਜਨਾਲਾ ਸ਼ਹਿਰ ਵਾਂਗ ਹੀ ਹੋਵੇਗਾ | ਵਿਧਾਇਕ ਧਾਲੀਵਾਲ ਨੇ ਅੱਗੇ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਦੀਆਂ ਪਹਿਲਾਂ 15 ਵਾਰਡਾਂ ਸਨ ਪਰ ਹੁਣ ਪਿੰਡ ਭੱਖਾ ਹਰੀ ਸਿੰਘ ਦੇ ਨਗਰ ਪੰਚਾਇਤ ਅਜਨਾਲਾ ਵਿੱਚ ਸ਼ਾਮਿਲ ਹੋਣ ਨਾਲ 17 ਵਾਰਡਾਂ ਹੋ ਜਾਣਗੀਆਂ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਦੀਆਂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਵਾਰਡਬੰਦੀ ਦਾ ਕੰਮ ਨਿਪਟਾ ਲਿਆ ਜਾਵੇਗਾ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿੱਤ ਔਲ਼, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ, ਚੇਅਰਮੈਨ ਸੀਮਾ ਸੋਢੀ, ਸ਼ਿਵਦੀਪ ਸਿੰਘ ਚਾਹਲ, ਐਡਵੋਕੇਟ ਸੰਦੀਪ ਕੌਸ਼ਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ, ਹਰਪ੍ਰੀਤ ਸਿੰਘ ਸੋਹਲ, ਪ੍ਰਧਾਨ ਅਮਿੱਤ ਪੁਰੀ, ਕੌਂਸਲਰ ਅਵਿਨਾਸ਼ ਮਸੀਹ, ਕੌਂਸਲਰ ਗੁਰਦੇਵ ਸਿੰਘ, ਸੁਖਦਿਆਲ ਸਿੰਘ ਭੱਖਾ, ਯੁੱਧਵੀਰ ਸਿੰਘ, ਬਲਕਾਰ ਸਿੰਘ, ਅਜੀਤ ਮਸੀਹ ਤੋਂ ਇਲਾਵਾ ਅਕਾਉਟੈਂਟ ਰਾਜੇਸ਼ ਤ੍ਰੇਹਨ, ਬੂਟਾ ਸਿੰਘ ਕਮੀਰਪੁਰਾ ਅਤੇ ਦਵਿੰਦਰ ਠਾਕੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫੇਰੂਮਨ ਕਾਲਜ ਦੇ ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਯੂਨਿਟ ਵਲੋਂ ਜਾਗਰੂਕਤਾ ਰੈਲੀ ਅਗਲੀ ਖ਼ਬਰ ਲੰਗਰ ਕਮੇਟੀ ਗੁ. ਕੋਠਾ ਸਾਹਿਬ ਵੱਲ੍ਹਾ ਵਲੋਂ ਸ਼ਹੀਦੀ ਦਿਹਾੜੇ ਤੇ ਬਾਬਾ ਮੋਤੀ ਰਾਮ ਜੀ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।