11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖੰਡ ਮਿੱਲ ਅਧਿਕਾਰੀਆਂ ਵਲੋਂ ਗੰਨੇ ਦੀ ਸਪਲਾਈ ਯਕੀਨੀ ਬਣਾਉਣ ਲਈ ਗੰਨੇ ਦੇ ਖੇਤਾਂ ਦੇ ਰਾਤ ਦਿਨ ਲਾਏ ਜਾ ਰਹੇ ਗੇੜੇ

ਅਜੀਤ ਡੈਸਕ 26-12-2025
ਹਰਸਾ ਛੀਨਾ, 25 ਦਸੰਬਰ (ਕੜਿਆਲ)-ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਪਿਛਲੇ ਸਮੇਂ ਵਿਚ ਪੰਜਾਬ ਦੀ ਧਰਤੀ 'ਤੇ ਆਏ ਹੜਾਂ ਦੇ ਪਾਣੀਆਂ ਵਲੋਂ ਮਚਾਏ ਕਹਿਰ ਕਾਰਨ ਗੰਨੇ ਦੀ ਫਸਲ ਨੂੰ ਵੱਡਾ ਨੁਕਸਾਨ ਪੁੱਜਾ ਸੀ ਉਥੇ ਹੀ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰ ਖੰਡ ਮਿੱਲਾਂ ਨੂੰ ਗੰਨੇ ਦੀ ਸਪਲਾਈ ਕਰਨ ਵਿਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ | ਜਿਸਨੂੰ ਦੇਖਦਿਆਂ ਖੰਡ ਮਿੱਲ ਭਲਾ ਪਿੰਡ ਦੇ ਸੀਨੀਅਰ ਅਧਿਕਾਰੀਆਂ ਵਲੋਂ ਲਗਾਤਾਰ ਗੰਨਾ ਕਾਸ਼ਤਕਾਰਾਂ ਨਾਲ ਰਾਬਤਾ ਕਾਇਮ ਕਰਦਿਆਂ ਗੰਨੇ ਦੇ ਖੇਤਾਂ ਤੱਕ ਪਹੁੰਚ ਕਰਕੇ ਮਿੱਲ ਨੂੰ ਗੰਨਾ ਸਪਲਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ | ਇਸ ਸੰਬੰਧੀ ਅਜੀਤ ਨਾਲ ਵਿਸੇਸ਼ ਗੱਲਬਾਤ ਦੌਰਾਨ ਖੰਡ ਮਿੱਲ ਭਲਾ ਪਿੰਡ ਦੇ ਜਨਰਲ ਮੈਨੇਜਰ ਰਜਿੰਦਰਪ੍ਰਤਾਪ ਸਿੰਘ ਅਤੇ ਮੁੱਖ ਗੰਨਾ ਵਿਕਾਸ ਅਫਸਰ ਸਤਿੰਦਰਜੀਤ ਸਿੰਘ ਮਜੀਠਾ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਮਜ਼ਦੂਰਾਂ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਫਿਰ ਵੀ ਗੰਨਾ ਕਾਸ਼ਤਕਾਰਾਂ ਦੇ ਸਹਿਯੋਗ ਨਾਲ ਖੰਡ ਮਿੱਲ ਭਲਾ ਪਿੰਡ ਵਲੋਂ ਚਾਲੂ ਪਿੜਾਈ ਸੀਜਨ ਦੌਰਾਨ 4.05 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਹੈ ਜਦਕਿ ਮਿੱਲ ਵਲੋਂ 20 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਮਿਥਿਆ ਗਿਆ ਹੈ | ਮਿੱਲ ਅਧਿਕਾਰੀਆਂ ਦੱਸਿਆ ਕਿ ਮਿੱਲ ਨੂੰ 8 ਦਸੰਬਰ 2025 ਤੱਕ ਸਪਲਾਈ ਕੀਤੇ ਗੰਨੇ ਦੀ ਅਦਾਇਗੀ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਭੇਜ ਦਿਤੀ ਗਈ ਹੈ ਅਤੇ ਗੰਨਾ ਸਪਲਾਈ ਦੀ ਅਦਾਇਗੀ ਵੀ ਨਾਲ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਖੰਡ ਮਿੱਲ ਭਲਾ ਪਿੰਡ ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਕਾਰਨ ਗੰਨਾ ਸਪਲਾਈ ਕਰਨ ਆ ਰਹੇ ਕਿਸਾਨ ਸਿਰਫ 4 ਤੋਂ 5 ਘੰਟੇ ਵਿਚ ਗੰਨਾ ਉਤਾਰ ਕੇ ਆਪਣੇ ਘਰਾਂ ਨੂੰ ਵਾਪਿਸ ਮੁੜ ਰਹੇ ਹਨ |
ਪਿਛਲੀ ਖ਼ਬਰ ਐਸ.ਡੀ.ਏ ਚਰਚ ਸੁਪਾਰੀਵਿੰਡ ਵਿਖੇ ਵੱਡੇ ਦਿਨ ਤੇ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਨੇ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।