ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਤੀਸਰੇ ਦਿਨ ਬਲਾਕ ਸੰਮਤੀ ਅਜਨਾਲਾ ਦੇ 16 ਅਤੇ ਬਲਾਕ ਸੰਮਤੀ ਰਮਦਾਸ ਦੇ 8 ਉਮੀਦਵਾਰਾਂ ਨੇ ਚੋਣ ਰਿਟਰਨਿੰਗ ਅਧਿਕਾਰੀ-ਕਮ-ਐੱਸ.ਡੀ.ਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਅਤੇ ਸਹਾਇਕ ਚੋਣ ਰਿਟਰਨਿੰਗ ਅਧਿਕਾਰੀ-ਕਮ-ਨਾਇਬ ਤਹਿਸੀਲਦਾਰ ਅਭੀਨਵ ਤਿਵਾੜੀ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਚੋਣ ਰਿਟਰਨਿੰਗ ਅਧਿਕਾਰੀ-ਕਮ-ਐੱਸ.ਡੀ.ਐੱਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਗੱਗੋਮਾਹਲ ਤੋਂ 3 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਦਕਿ ਜ਼ੋਨ ਸਾਰੰਗਦੇਵ ਦੇ 2, ਜ਼ੋਨ ਚੱਕ ਔਲ਼ ਦੇ 1, ਜ਼ੋਨ ਚਮਿਆਰੀ ਦੇ 1, ਜ਼ੋਨ ਤੇੜਾਂ ਕਲਾਂ ਦੇ 3, ਜ਼ੋਨ ਸੈਂਸਰਾ ਕਲਾਂ ਦੇ 2 ਅਤੇ ਜ਼ੋਨ ਸੰਤੂਨੰਗਲ ਦੇ 4 ਕੁੱਲ 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ਜਦਕਿ ਬੀਤੇ ਕੱਲ੍ਹ ਇੱਕ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸੀ | ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਸੰਮਤੀ ਰਮਦਾਸ ਅਧੀਨ ਆਉਂਦੇ ਜ਼ੋਨ ਨੰਗਲ ਸੋਹਲ ਦੇ 1, ਜ਼ੋਨ ਅਵਾਣ ਦੇ 1, ਜ਼ੋਨ ਵਿਛੋਆ ਦੇ 1, ਜ਼ੋਨ ਮੋਹਨ ਭੰਡਾਰੀਆਂ ਦੇ 1, ਜ਼ੋਨ ਚੱਕ ਸਿਕੰਦਰ ਦੇ 2 ਅਤੇ ਜ਼ੋਨ ਸੰਗਤਪੁਰਾ ਦੇ 2 ਉਮੀਦਵਾਰਾਂ ਕੁੱਲ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ | ਇਸ ਮੌਕੇ ਚੋਣ ਕਾਨੂੰਗੋ ਸੰਜੀਵ ਕੁਮਾਰ ਰਮਦਾਸ, ਰਾਜਪਾਲ ਸਿੰਘ ਉੱਪਲ, ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਰਜਿੰਦਰ ਸਿੰਘ ਰਾਜਾਸਾਂਸੀ ਆਦਿ ਹਾਜ਼ਰ ਸਨ |
ਬਲਾਕ ਸੰਮਤੀ ਅਜਨਾਲਾ ਅਤੇ ਰਮਦਾਸ ਦੀਆਂ ਚੋਣਾਂ ਲਈ 24 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ <br/>
ਅਜੀਤ ਡੈਸਕ
04-12-2025