24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਖਿਲਚੀਆਂ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਝਾ ਜ਼ੋਨ ਦੀ ਛਿਮਾਹੀ ਇਕੱਤਰਤਾ

ਅਜੀਤ ਡੈਸਕ 21-11-2025
ਰਈਆ, 20 ਨਵੰਬਰ (ਸ਼ਰਨਬੀਰ ਸਿੰਘ ਕੰਗ)-ਤਰਕਸ਼ੀਲ ਸੋਸਾਇਟੀ ਪੰਜਾਬ ਦੇ ਮਾਝਾ ਜ਼ੋਨ ਦੀ ਛਿਮਾਹੀ ਇਕੱਤਰਤਾ ਸੂਬਾਈ ਆਗੂ ਗੁਰਪ੍ਰੀਤ ਸ਼ਹਿਣਾ ਅਤੇ ਸੁਮੀਤ ਅੰਮਿ੍ਤਸਰ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ 'ਚ ਧਾਰੀਵਾਲ ਭੋਜਾ, ਗੁਰਦਾਸਪੁਰ,ਅੰਮਿ੍ਤਸਰ, ਗੋਪਾਲਪੁਰ, ਸ਼ੇਰਬਿੰਦ, ਖਿਲਚੀਆਂ, ਜੰਡਿਆਲਾ, ਤਰਨਤਾਰਨ ਅਤੇ ਜੋਨਾਂ ਦੇ ਮੈਂਬਰਾਂ ਨੇ ਭਰਵੀ ਗਿਣਤੀ 'ਚ ਸ਼ਮੂਲੀਅਤ ਕੀਤੀ | ਪਿਛਲੇ ਸਮੇਂ ਦੌਰਾਨ ਵਿੱਛੜੇ ਹੋਏ ਤਰਕਸ਼ੀਲ ਪਰਿਵਾਰਾਂ ਦੇ ਮੈਂਬਰਾਂ ਨੂੰ ਸਤਿਕਾਰ ਭੇਟ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਖਿਲਚੀਆਂ ਇਕਾਈ ਦੇ ਮੁਖੀ ਹਰਦੀਪ ਖਿਲਚੀਆਂ ਨੇ ਸਾਰੇ ਆਏ ਹੋਏ ਡੈਲੀਗੇਟ ਦੇ ਸਵਾਗਤ ਨਾਲ ਕੀਤੀ | ਸੂਬਾਈ ਆਗੂ ਗੁਰਪ੍ਰੀਤ ਸਹਿਣਾ ਨੇ ਤਰਕਸ਼ੀਲ ਜੀਵਨ ਜਾਂਚ ਅਤੇ ਚੁਣੌਤੀਆਂ 'ਤੇ ਬੋਲਦੇ ਕਿਹਾ ਕਿ ਤਰਕਸ਼ੀਲਾਂ ਨੂੰ ਕਹਿਣੀ ਤੇ ਕਰਨੀ ਦਾ ਸੁਮੇਲ ਕਰਨਾ ਪਹਿਲੀ ਤਰਜੀਹ ਹੈ ਤੇ ਸਮਾਜ ਵਿਚ ਵਿਚਰਦਿਆਂ ਸਾਡੇ ਰੰਗਾਂ, ਕਾਰ ਵਿਹਾਰ ਸਮਾਜ ਪੱਖੀ ਅਤੇ ਇਸਨੂੰ ਦੁਨੀਆ ਨੂੰ ਹੋਰ ਸੋਹਣਾ ਬਣਾਉਣ ਵਾਲੇ ਹੋਣੇ ਚਾਹੀਦੇ ਹਨ | ਉਨ੍ਹਾਂ ਤਰਕਸ਼ੀਲ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਵੀ ਵਧੇਰੇ ਯਤਨ ਜਟਾਉਣ | ਦੂਸਰੇ ਸੈਸ਼ਨ 'ਚ ਇਕਾਈਆਂ ਦੇ ਮੁਖੀਆਂ ਨੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ, ਜਿਸ ਉੱਪਰ ਹੋਈ ਵਿਚਾਰ ਚਰਚਾ ਤੋਂ ਬਾਅਦ ਹਾਊਸ ਵਲੋਂ ਪਾਸ ਕਰ ਦਿੱਤਾ ਗਿਆ | ਤੀਸਰੇ ਸੈਸ਼ਨ ਵਿਚ ਜ਼ੋਨ ਆਗੂਆਂ ਨੇ ਆਪਣੇ ਵਿਭਾਗ ਦੀ ਰਿਪੋਰਟਾਂ ਪੇਸ਼ ਕੀਤੀਆਂ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਮੌਕੇ ਸੁਬਾਈ ਆਗੂ ਸੁਮੀਤ ਅੰਮਿ੍ਤਸਰ ਨੇ ਹਾਊਸ ਨੂੰ ਮੀਡੀਆ ਦੀ ਤਾਕਤ ਅਤੇ ਸਹੀ ਵਰਤੋਂ ਬਾਰੇ ਜਾਣੂ ਕਰਵਾਇਆ ਅਤੇ ਇਕਾਈ ਮੀਡੀਆ ਮੁਖੀਆਂ ਨੂੰ ਪ੍ਰੈੱਸ ਨਾਲ ਲਗਾਤਾਰ ਰਾਬਤਾ ਰੱਖਣ ਲਈ ਪ੍ਰੇਰਿਆ | ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਮੁਖਤਿਆਰ ਗੋਪਾਲਪੁਰ ਨੇ ਨਿਭਾਈ ਅਤੇ ਸਾਰੇ ਹਾਊਸ ਦੀ ਕਾਰਵਾਈ ਨੂੰ ਰਣਜੀਤ ਗੱਗੋਮਾਹਲ ਨੇ ਕਲਮਬੰਦ ਕੀਤਾ | ਅੰਤ ਵਿਚ ਮਾਸਟਰ ਸੁਰਜੀਤ ਸਿੰਘ ਖਿਲਚੀਆਂ ਨੇ ਇੱਥੇ ਪੁਹੰਚਣ, ਉਸਾਰੂ ਚਰਚਾ ਵਿਚ ਭਾਗ ਲੈਣ ਅਤੇ ਅਨੁਸਾਸ਼ਨ ਬਣਾਈ ਰੱਖਣ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਸੁਖਵਿੰਦਰ ਖਾਰਾ, ਸੁੱਚਾ ਪਸਨਾਵਾਲ, ਜਸਪਾਲ ਬਾਸਰਕਾ ਅਤੇ ਹਰਪ੍ਰੀਤ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ | ਇਸ ਮੌਕੇ ਸੰਦੀਪ ਧਾਰੀਵਾਲ ਭੋਜਾ ਗੁਰਦਾਸਪੁਰ, ਦੀਵਾਨ ਸਿੰਘ, ਲਖਵੀਰ ਵਸਰੇਵਾਂ, ਕਸ਼ਮੀਰ ਕਾਦੀਆਂ, ਵਿਸ਼ਬਦੀਪ, ਮਾਸਟਰ ਤਸਵੀਰ ਸਿੰਘ, ਰਾਜਵੰਤ ਕੌਰ, ਕਪਤਾਨ ਸਿੰਘ ਮਨਾਵਾਲਾ, ਪਿ੍ੰਸੀਪਲ ਮੇਲਾ, ਰਾਮ ਅਮਰਜੀਤ ਵਾਣੀ, ਜਸਬੀਰ ਸਿੰਘ, ਹਰਪ੍ਰੀਤ ਆਦਿ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਜੀ. ਆਰ. ਡੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮੁਕਾਬਲਿਆਂ 'ਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।