25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਇਕਲ ਯਾਤਰਾ ਦਾ ਨਿੱਘਾ ਸਵਾਗਤ

ਅਜੀਤ ਡੈਸਕ 21-11-2025
ਰਈਆ, 20 ਨਵੰਬਰ (ਸ਼ਰਨਬੀਰ ਸਿੰਘ ਕੰਗ)-ਗੁਰੂ ਤੇਗ ਬਹਾਦਰ ਸਾਹਿਬ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਗੁਰੂ ਸਾਹਿਬ ਜੀ ਦੇ ਪਵਿੱਤਰ ਧੜ ਦੇ ਬਦਲੇ ਆਪਣੇ ਪਿਤਾ ਦਾ ਧੜ ਰੱਖ ਕੇ ਗੁਰੂ ਸਾਹਿਬ ਦੇ ਧੜ ਅਤੇ ਸੀਸ ਦੀ ਸਾਂਭ ਸੰਭਾਲ ਕਰਨ ਵਾਲੇ ਬਾਬਾ ਜੀਵਨ ਜੀ ਦੇ ਪਿਤਾ ਬਾਬਾ ਸਦਾ ਨੰਦ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਵਿਸ਼ਾਲ ਸਾਇਕਲ ਯਾਤਰਾ ਦਾ ਰਈਆ ਵਿਖੇ ਪੁੱਜਣ 'ਤੇ ਫੇਰੂਮਾਨ ਚੌਕ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਹੇਠ ਰਈਆ ਸ਼ਹਿਰੀ ਦੇ ਸਮੂਹ ਅਕਾਲੀ ਲੀਡਰਸ਼ਿਪ, ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਕਿਰਪਾਲ ਸਿੰਘ ਖਾਲਸਾ, ਸਾਬਕਾ ਕੌਂਸਲਰ ਦਲਜੀਤ ਸਿੰਘ ਟਿੱਕਾ, ਬਲਜਿੰਦਰ ਸਿੰਘ, ਪ੍ਰਧਾਨ ਜਗਤਾਰ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਤਰਸੇਮ ਸਿੰਘ, ਉਘੇ ਸਮਾਜ ਸੇਵਕ ਅਤੇ ਮੁੱਖ ਸਲਾਹਕਾਰ ਸੁਖਵਿੰਦਰ ਸਿੰਘ ਮੱਤੇਵਾਲ, ਰਈਆ ਸ਼ਹਿਰੀ ਪ੍ਰਧਾਨ ਮੇਵਾ ਸਿੰਘ , ਸਕੱਤਰ ਸਤਪਾਲ ਸਿੰਘ ਖੈੜਾ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਸ਼ਾਮਿਲ ਸਨ |
ਪਿਛਲੀ ਖ਼ਬਰ ਸਠਿਆਲਾ ਵਿਖੇ ਵਿਧਾਇਕ ਟੌਂਗ ਨੇ ਖੇਡ ਮੈਦਾਨ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਮੇਨ ਬਜ਼ਾਰ ਬਾਬਾ ਬਕਾਲਾ ਸਾਹਿਬ ਵਿਖੇ ਕੀਰਤਨ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।