23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ 'ਚ 28ਵੀਂ ਸਪੋਰਟਸ ਮੀਟ ਸੰਪੰਨ

ਅਜੀਤ ਡੈਸਕ 19-11-2025
ਜੰਡਿਆਲਾ ਗੁਰੂ, 18 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ 'ਚ ਦੋ ਦਿਨਾਂ ਤੱਕ ਚੱਲੀ 28ਵੀਂ ਸਪੋਰਟਸ ਮੀਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਉਤਸ਼ਾਹ ਭਰਪੂਰ ਹਿੱਸਾ ਲੈਂਦਿਆਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਰਿਲੇਅ ਰੇਸ, ਹਡਲ ਦੌੜ, ਡਿਸਕਸ ਥ੍ਰੋ, ਟਿ੍ੱਪਲ ਜੰਪ, ਲੰਬੀ ਛਾਲ, ਰੱਸਾਕਸ਼ੀ ਸਮੇਤ ਅਥਲੈਟਿਕਸ ਦੇ ਕਈ ਮੁਕਾਬਲਿਆਂ ਵਿਚ ਆਪਣੀ ਕਾਬਲੀਅਤ ਦਿਖਾਈ | ਮੁਕਾਬਲੇ ਸਕੂਲ ਦੇ ਪੰਜ ਹਾਊਸਾਂ ਔਡੇਜ਼ੀ, ਲੋਟਸ, ਪੈਂਜ਼ੀ, ਰੋਜ਼ ਅਤੇ ਲਿਲੀ ਵਿਚ ਕਰਵਾਏ ਗਏ | ਉਦਘਾਟਨੀ ਸਮਾਰੋਹ 'ਚ ਮੁੱਖ ਮਹਿਮਾਨ ਜੋ ਸੰਤ ਬਾਬਾ ਪਰਮਾਨੰਦ, ਮੁੱਖ ਸੇਵਾਦਾਰ, ਗੁਰਦੁਆਰਾ ਗੁਰੂ ਬਾਬਾ ਹੰਦਾਲ ਤੇ ਸ੍ਰੀ ਨਰੇਸ਼ ਪਾਠਕ ਨੇ ਸ਼ਿਰਕਤ ਕੀਤੀ | ਸਕੂਲ ਦੀ ਨੈਸ਼ਨਲ ਖਿਡਾਰਨ ਪਰਨੀਤ ਕੌਰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਕਾਬਲ ਸਿੰਘ ਵਲੋਂ 5100 ਦਾ ਇਨਾਮ ਅਤੇ ਦੋ ਸਾਲ ਲਈ ਖਾਣ-ਪੀਣ ਦਾ ਖਰਚਾ ਦੇਣ ਦਾ ਐਲਾਨ ਕੀਤਾ ਗਿਆ | ਸਮਾਪਤੀ ਸਮਾਰੋਹ 'ਚ ਡਾ. ਸੁਖਦੇਵ ਸਿੰਘ ਡੀਨ, ਖੇਡ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਾਬਲ ਸਿੰਘ ਤੇ ਭੁਪਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਸੌਂਪੇ | ਐੱਮ. ਡੀ. ਡਾ. ਮੰਗਲ ਸਿੰਘ ਕਿਸ਼ਨਪੁਰੀ, ਪਿ੍ੰ: ਡਾ. ਅਮਰਪ੍ਰੀਤ ਕੌਰ ਜੰਡਿਆਲਾ ਗੁਰੂ ਅਤੇ ਪਿ੍ੰ: ਅਮਨਦੀਪ ਕੌਰ ਮਜੀਠਾ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਅਤੇ ਖੇਡ ਵਿਭਾਗ ਦੇ ਅਧਿਆਪਕਾ ਫਤਿਹ ਸਿੰਘ, ਜਤਿੰਦਰ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਕੌਰ, ਰੁਪਿੰਦਰ ਕੌਰ, ਰਾਜਬੀਰ ਕੌਰ ਅਤੇ ਨੀਲਮ ਕੌਰਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਰਬਜੀਤ ਸਿੰਘ, ਕਾਬਲ ਸਿੰਘ ਖੇਡ ਪ੍ਰਮੋਟਰ, ਭੁਪਿੰਦਰ ਸਿੰਘ, ਸਾਹਿਲ ਸ਼ਰਮਾ, ਜਗਜੀਤ ਸਿੰਘ, ਅਨੇਜਾ, ਵਾਈਸ ਪਿ੍ੰ: ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਟੂਰ ਸੁਲਤਾਨਪੁਰ ਲੋਧੀ ਭੇਜਿਆ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਤਰਸਿੱਕਾ ਵਲੋਂ ਡਾ. ਆਤਮ ਸਿੰਘ ਰੰਧਾਵਾ ਦਾ ਸਨਮਾਨ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।