ਤਰਸਿੱਕਾ, 18 ਨਵੰਬਰ (ਅਤਰ ਸਿੰਘ ਤਰਸਿੱਕਾ)-ਪੰਜਾਬੀ ਸਾਹਿਤ ਸਭਾ ਤਰਸਿੱਕਾ (ਅੰਮਿ੍ਤਸਰ) ਵਲੋਂ ਆਪਣੇ ਸਾਲਾਨਾ ਸਮਾਗਮ ਮੌਕੇ ਪਿ੍ੰਸੀਪਲ ਖਾਲਸਾ ਕਾਲਜ ਅੰਮਿ੍ਤਸਰ ਡਾ. ਆਤਮ ਸਿੰਘ ਰੰਧਾਵਾ ਨੂੰ 30 ਨਵੰਬਰ ਐਤਵਾਰ ਨੂੰ ਓ. ਵੀ. ਐੱਨ. ਖਾਲਸਾ ਪਬਲਿਕ ਸਕੂਲ ਪੁਲ ਨਹਿਰ ਤਰਸਿੱਕਾ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ | ਸਭਾ ਦੇ ਸਰਪ੍ਰਸਤ ਪਿ੍ੰ: ਕੁਲਵੰਤ ਸਿੰਘ ਅਣਖੀ, ਮਾ: ਗੁਰਮੀਤ ਸਿੰਘ ਡੇਹਰੀਵਾਲਾ ਤੇ ਬਲਜਿੰਦਰ ਸਿੰਘ ਮਾਂਗਟ ਪ੍ਰਧਾਨ ਅਨੁਸਾਰ ਇਸ ਮੌਕੇ ਨਵਜੋਤ ਕੌਰ ਭੁੱਲਰ ਦਾ ਕਾਵਿ ਸੰਗ੍ਰਹਿ 'ਇੱਤਰ ਨਾਲ ਲਿਖੀ ਇਬਾਰਤ' ਵੀ ਲੋਕ ਅਰਪਣ ਕੀਤਾ ਜਾਵੇਗਾ | ਇਸ ਸਮਾਗਮ 'ਚ ਜ਼ਿਲ੍ਹਾ ਅੰਮਿ੍ਤਸਰ ਦੇ ਨਾਮਵਰ ਲੇਖਕ ਮੁਖਤਾਰ ਗਿੱਲ ਪ੍ਰੀਤ ਨਗਰ, ਸ਼ੇਲਿੰਦਰਜੀਤ ਸਿੰਘ ਰਾਜਨ, ਧਰਵਿੰਦਰ ਸਿੰਘ ਔਲਖ, ਦੀਪ, ਨਿਰਮਲ ਕੌਰ ਕੋਟਲਾ ਪ੍ਰਧਾਨ, ਦੀਪ ਦਵਿੰਦਰ, ਜਗਤਾਰ ਗਿੱਲ, ਕਵਲਜੀਤ ਕੌਰ ਥਿੰਦ ਜੋਧਾਗਰੀ, ਨਵਜੋਤ ਕੌਰ ਭੁੱਲਰ, ਜਤਿੰਦਰਪਾਲ ਕੌਰ ਭੱਟੀਕੇ, ਰਾਜਬੀਰ ਕੌਰ ਗਰੇਵਾਲ, ਨਵਜੋਤ ਕੌਰ ਬਾਜਵਾ, ਰਾਜਵਿੰਦਰ ਕੌਰ ਅੰਮਿ੍ਤਸਰ, ਸੁਰਿੰਦਰ ਖਿੱਲਚੀਆਂ ਹਰਮੀਤ ਆਰਟਿਸਟ, ਮੱਖਣ ਭੈਣੀਵਾਲਾ, ਪਿ੍ੰ: ਰਘਬੀਰ ਸਿੰਘ ਸੋਹਲ, ਮਨਜੀਤ ਸਿੰਘ ਵੱਸੀ, ਪਿ੍ੰ: ਬਚਿੱਤਰ ਸਿੰਘ ਤਰਸਿੱਕਾ, ਹਰਜੀਤ ਸਿੰਘ ਸੰਧੂ, ਜਗਦੀਸ਼ ਸਿੰਘ ਬਮਰਾਹ, ਅਵਤਾਰ ਸਿੰਘ ਮਾਂਗਟ, ਮਹਿੰਦਰਪਾਲ ਸਿੰਘ ਮਾਹੀ, ਜਸਬੀਰ ਸਿੰਘ ਮੱਤੇਵਾਲ, ਪਾਲ ਭੰਗਵਾਂ, ਗੁਰਮੇਜ ਸਿੰਘ ਸਹੋਤਾ, ਗੁਰਦਿਆਲ ਰਮਾਣਾਚੱਕ, ਸੁਲਤਾਨ ਸਿੰਘ ਤਰਸਿੱਕਾ, ਜਸਪਾਲ ਸਿੰਘ ਧੂਲਕਾ, ਨਵਜੋਤ ਸਿੰਘ ਤਰਸਿੱਕਾ ਤੇ ਮਨਦੀਪ ਸਿੰਘ ਫਤਹਿਪੁਰ ਰਾਜਪੂਤਾਂ ਆਦਿ ਸ਼ਾਮਿਲ ਹੋਣਗੇ |