ਜੰਡਿਆਲਾ ਗੁਰੂ, 6 ਨਵੰਬਰ (ਹਰਜਿੰਦਰ ਸਿੰਘ ਕਲੇਰ)-ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਅੰਮਿ੍ਤਸਰ ਵਲੋਂ ਸਾਈਬਰ ਸੁਰੱਖਿਆ ਸੰਬੰਧੀ ਵੈਬਸਾਈਟ ਲਾਂਚ ਕੀਤੀ ਗਈ | ਮਨਜਿੰਦਰ ਸਿੰਘ ਕੰਪਿਊਟਰ ਫੇਕਲਟੀ ਸ. ਹ. ਸ. ਸੁਧਾਰ ਰਾਜਪੂਤਾਂ ਵਲੋਂ ਇਹ ਵੈਬਸਾਈਟ () ਤਿਆਰ ਕੀਤੀ ਗਈ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਦੱਸਿਆ ਗਿਆ ਇਸ ਦਾ ਮੁੱਖ ਮੰਤਵ ਅੱਜ-ਕੱਲ੍ਹ ਚੱਲ ਰਹੇ ਸਾਇਬਰ ਜੁਰਮ ਨੂੰ ਠੱਲ੍ਹ ਪਾਉਣ ਲਈ ਅਤੇ ਬੱਚਿਆਂ ਨੂੰ ਹੋ ਰਹੇ ਸਾਈਬਰ ਕ੍ਰਾਇਮ ਤੋਂ ਬਚਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ | ਜਿਸ 'ਚ ਰੋਜ ਹੋ ਰਹੀਆਂ ਸਾਇਬਰ ਕ੍ਰਾਇਮ ਸਮੱਸਿਆਵਾਂ ਤੋਂ ਨਜਿੱਠਣ ਅਤੇ ਜਾਣੰੂ ਕਰਵਾਉਣ ਲਈ ਜਾਣਕਾਰੀ ਦਿੱਤੀ ਹੈ | ਇਸ ਵੈਬਸਾਈਟ ਨਾਲ ਕੁਝ ਹੱਦ ਤੱਕ ਹੋ ਰਹੇ ਜੁਰਮ ਨੂੰ ਰੋਕਿਆ ਜਾ ਸਕਦਾ ਹੈ | ਇਸ ਮੌਕੇ ਡਿਪਟੀ ਡੀ. ਓ. ਰਜੇਸ਼ ਖੰਨਾ, ਪਿ੍ੰ: ਕਿਰਨਬੀਰ ਕੌਰ, ਮੁੱਖ ਅਧਿਆਪਕ ਬਲਬੀਰ ਸਿੰਘ, ਮਨਜਿੰਦਰ ਸਿੰਘ ਕੰਪਿਊਟਰ ਫੇਕਲਟੀ, ਦਿਲਬਾਗ ਸਿੰਘ ਹਾਜ਼ਰ ਸਨ |