14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਮੀਟਿੰਗ 6 ਨੂੰ : ਰਜਵੰਤ ਬਾਲਾ

ਅਜੀਤ ਡੈਸਕ 04-11-2025
ਰਾਮ ਤੀਰਥ, 3 ਨਵੰਬਰ (ਧਰਵਿੰਦਰ ਸਿੰਘ ਔਲਖ)-ਚਿੱਟ ਫੰਡ ਕੰਪਨੀ ਪਰਲਜ਼ ਦੇ ਪੀੜਤ ਲੋਕਾਂ ਦੇ ਹੱਕਾਂ ਲਈ ਲੜ ਰਹੀ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਇਕ ਜ਼ਰੂਰੀ ਮੀਟਿੰਗ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਸਰਪ੍ਰਸਤੀ ਹੇਠ 6 ਨਵੰਬਰ, ਦਿਨ ਵੀਰਵਾਰ ਨੂੰ ਕੰਪਨੀ ਬਾਗ ਅੰਮਿ੍ਤਸਰ ਵਿਖੇ ਹੋਵੇਗੀ | ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਮਾਝਾ ਜ਼ੋਨ ਦੇ ਪ੍ਰਧਾਨ ਰਜਵੰਤ ਬਾਲਾ ਨੇ ਕਿਹਾ ਕਿ ਜਥੇਬੰਦੀ ਵਲੋਂ 26 ਨਵੰਬਰ ਨੂੰ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ | ਉਸ ਸੰਬੰਧ 'ਚ ਹੀ ਵਿਚਾਰ ਵਟਾਂਦਰਾ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਮਾਝੇ ਦੇ ਸਮੂਹ ਪਰਲਜ਼ ਪੀੜਤ ਲੋਕਾਂ ਨੂੰ ਇਸ ਮੀਟਿੰਗ 'ਚ ਸਵੇਰੇ 10 ਵਜੇ ਹਾਜ਼ਰ ਹੋਣ ਲਈ ਅਪੀਲ ਕੀਤੀ |
ਪਿਛਲੀ ਖ਼ਬਰ ਰਾਮ ਤੀਰਥ ਰੋਡ 'ਤੇ ਜੰਗਲਾਤ ਵਿਭਾਗ ਬੂਟੇ ਲਗਾਉਣ ਲਈ ਪਹਿਲ ਕਦਮੀ ਕਰੇ- ਔਲਖ ਅਗਲੀ ਖ਼ਬਰ 3 ਰੋਜ਼ਾ ਸਿ੍ਸ਼ਟੀ ਤੇ ਉਡਾਨ ਪ੍ਰੋਗਰਾਮ ਦੀਆਂ ਤਿਆਰੀਆਂ: ਡਾਇਰੈਕਟਰ ਬੀ. ਡੀ. ਸ਼ਰਮਾ ਪੰਜਾਬ ਗਾਇਕ ਨਿੰਜਾ ਕਰਨਗੇ ਦਰਸ਼ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।